Satyendra Jain Arrested Delhi Health Minister arrested connection Hawala Transaction Kolkata Based Official


Satendar Jain Arrested: ਦਿੱਲੀ ਦੇ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ (AA) ਦੇ ਸੀਨੀਅਰ ਨੇਤਾ ਸਤੇਂਦਰ ਜੈਨ ਨੂੰ ED ਨੇ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਈਡੀ ਨੇ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਰਸਮੀ ਐਲਾਨ ਕੁਝ ਸਮੇਂ ਵਿੱਚ ਕੀਤਾ ਜਾ ਸਕਦਾ ਹੈ। ਫਿਲਹਾਲ ਈਡੀ ਮਨੀ ਲਾਂਡਰਿੰਗ ਮਾਮਲੇ 'ਚ ਉਸ ਤੋਂ ਪੁੱਛਗਿੱਛ ਕਰ ਰਹੀ ਹੈ।


ਇਹ ਗ੍ਰਿਫ਼ਤਾਰੀ 4 ਕਰੋੜ 81 ਲੱਖ ਰੁਪਏ ਦੀ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਕੀਤੀ ਗਈ ਹੈ। ਦੋਸ਼ ਹੈ ਕਿ ਸਾਲ 2014-15 'ਚ ਜਦੋਂ ਸਤੇਂਦਰ ਜੈਨ ਮੰਤਰੀ ਦੇ ਅਹੁਦੇ 'ਤੇ ਸੀ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਲਕਤਾ ਦੀਆਂ ਸ਼ੈਲ ਕੰਪਨੀਆਂ ਤੋਂ ਪੈਸਾ ਲਿਆ ਸੀ। ਇਸ ਮਾਮਲੇ 'ਚ ਈਡੀ ਨੇ ਮਾਮਲਾ ਦਰਜ ਕਰਕੇ ਕਈ ਵਾਰ ਪੁੱਛਗਿੱਛ ਕੀਤੀ ਸੀ।


ਸੂਤਰਾਂ ਮੁਤਾਬਕ ਜਦੋਂ ਇਸ ਸਬੰਧੀ ਸਤੇਂਦਰ ਜੈਨ ਤੋਂ ਸਵਾਲ ਕੀਤਾ ਗਿਆ ਤਾਂ ਮੰਤਰੀ ਸਹੀ ਜਵਾਬ ਨਹੀਂ ਦੇ ਰਹੇ ਸੀ ਤੇ ਜਾਣਕਾਰੀ ਨੂੰ ਲੁਕਾਉਣਾ ਰਹੇ ਸੀ। ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।


ਈਡੀ ਦੀ ਕਾਰਵਾਈ ਤੋਂ ਬਾਅਦ 'ਆਪ' ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ, ''ਸਤੇਂਦਰ ਜੈਨ ਵਿਰੁੱਧ 8 ਸਾਲਾਂ ਤੋਂ ਫਰਜ਼ੀ ਕੇਸ ਚੱਲ ਰਿਹਾ ਹੈ। ਹੁਣ ਤੱਕ ਈਡੀ ਨੇ ਉਨ੍ਹਾਂ ਨੂੰ ਕਈ ਵਾਰ ਬੁਲਾਇਆ। ਇਸ ਵਿਚਕਾਰ ਈਡੀ ਨੇ ਕਈ ਸਾਲਾਂ ਤੱਕ ਫੋਨ ਕਰਨਾ ਬੰਦ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਹੁਣ ਫਿਰ ਸ਼ੁਰੂ ਹੋ ਗਿਆ ਹੈ ਕਿਉਂਕਿ ਸਤੇਂਦਰ ਜੈਨ ਹਿਮਾਚਲ ਦੇ ਚੋਣ ਇੰਚਾਰਜ ਹਨ।"






ਉਨ੍ਹਾਂ ਅੱਗੇ ਕਿਹਾ, ''ਭਾਜਪਾ ਹਿਮਾਚਲ 'ਚ ਬੁਰੀ ਤਰ੍ਹਾਂ ਹਾਰ ਰਹੀ ਹੈ। ਇਸੇ ਲਈ ਅੱਜ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਜੋ ਉਹ ਹਿਮਾਚਲ ਨਾ ਜਾ ਸਕਣ। ਉਨ੍ਹਾਂ ਨੂੰ ਕੁਝ ਦਿਨਾਂ 'ਚ ਰਿਹਾਅ ਕਰ ਦਿੱਤਾ ਜਾਵੇਗਾ ਕਿਉਂਕਿ ਮਾਮਲਾ ਪੂਰੀ ਤਰ੍ਹਾਂ ਫਰਜ਼ੀ ਹੈ।"


ਇਹ ਵੀ ਪੜ੍ਹੋ: Petrol Diesel Crisis: ਭਲਕੇ 31 ਮਈ ਤੋਂ ਪੈਟਰੋਲ ਪੰਪ ਡੀਲਰਾਂ ਦੇ ਇਸ ਫੈਸਲੇ ਕਾਰਨ 24 ਸੂਬਿਆਂ 'ਚ ਹੋ ਸਕਦੀ ਪੈਟਰੋਲ-ਡੀਜ਼ਲ ਦੀ ਕਮੀ!