Ink thrown on BKU Leader Rakesh Tikait: ਸੋਮਵਾਰ ਨੂੰ ਬੈਂਗਲੁਰੂ 'ਚ ਇੱਕ ਸਮਾਗਮ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ 'ਤੇ ਸਿਆਹੀ ਸੁੱਟੀ ਗਈ। ਰਾਕੇਸ਼ ਟਿਕੈਤ ਬੈਂਗਲੁਰੂ ਦੇ ਪ੍ਰੈੱਸ ਕਲੱਬ 'ਚ ਪ੍ਰੈੱਸ ਕਾਨਫਰੰਸ ਕਰਨ ਵਾਲੇ ਸੀ ਜਿਸ ਸਮੇਂ ਟਿਕੈਤ ਪੀਸੀ ਕਰਨ ਜਾ ਰਹੇ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ 'ਤੇ ਸਿਆਹੀ ਸੁੱਟ ਦਿੱਤੀ। ਇਸ ਤੋਂ ਬਾਅਦ ਰਾਕੇਸ਼ ਟਿਕੈਤ ਦੇ ਸਮਰਥਕਾਂ ਨੇ ਸਿਆਹੀ ਸੁੱਟਣ ਵਾਲੇ ਵਿਅਕਤੀ ਨੂੰ ਵੀ ਫੜ ਲਿਆ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਬੈਂਗਲੁਰੂ ਪ੍ਰੈੱਸ ਕਲੱਬ 'ਚ ਕਾਫੀ ਹੰਗਾਮਾ ਹੋਇਆ ਅਤੇ ਲੋਕਾਂ ਨੇ ਇੱਕ-ਦੂਜੇ 'ਤੇ ਕੁਰਸੀਆਂ ਸੁੱਟੀਆਂ।


ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਪ੍ਰੈੱਸ ਕਲੱਬ 'ਚ ਰਾਕੇਸ਼ ਟਿਕੈਤ ਦੀ ਪ੍ਰੈੱਸ ਕਾਨਫਰੰਸ ਹੋਈ, ਜਿਸ 'ਚ ਯੁੱਧਵੀਰ ਸਿੰਘ ਵੀ ਸ਼ਾਮਲ ਹੋਏ। ਇਸ ਤੋਂ ਪਹਿਲਾਂ ਕਿ ਟਿਕੈਤ ਉੱਥੇ ਮੌਜੂਦ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਲੱਗੇ, ਕਿਸੇ ਅਣਪਛਾਤੇ ਵਿਅਕਤੀ ਨੇ ਰੋਸ ਵਜੋਂ ਰਾਕੇਸ਼ ਟਿਕੈਤ ਅਤੇ ਯੁੱਧਵੀਰ 'ਤੇ ਸਿਆਹੀ ਸੁੱਟੀ ਗਈ। ਦੱਸ ਦੇਈਏ ਕਿ ਕਿਸਾਨ ਆਗੂ ਇੱਕ ਸਥਾਨਕ ਚੈਨਲ ਦੇ ਸਟਿੰਗ ਆਪ੍ਰੇਸ਼ਨ ਦੀ ਵੀਡੀਓ ਬਾਰੇ ਸਪੱਸ਼ਟੀਕਰਨ ਦੇਣ ਲਈ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਸੀ।


ਸਥਾਨਕ ਚੈਨਲ ਦੇ ਵੀਡੀਓ 'ਤੇ ਸੀ ਪ੍ਰੈਸ ਕਾਨਫਰੰਸ


ਸੂਤਰਾਂ ਮੁਤਾਬਕ ਇਸ ਖੇਤਰੀ ਚੈਨਲ ਦੇ ਸਟਿੰਗ ਆਪ੍ਰੇਸ਼ਨ ਦੇ ਵੀਡੀਓ 'ਚ ਕਰਨਾਟਕ ਦੇ ਕਿਸਾਨ ਨੇਤਾ ਕੋਡੀਹੱਲੀ ਚੰਦਰਸ਼ੇਖਰ ਨੂੰ ਪੈਸੇ ਦੀ ਮੰਗ ਕਰਦੇ ਹੋਏ ਕੈਦ ਕੀਤਾ ਗਿਆ ਸੀ। ਇਸ ਵੀਡੀਓ ਬਾਰੇ ਰਾਕੇਸ਼ ਟਿਕੈਤ ਅਤੇ ਯੁੱਧਵੀਰ ਮੀਡੀਆ ਰਾਹੀਂ ਲੋਕਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਸੀ ਕਿ ਉਹ ਇਸ ਵਿੱਚ ਸ਼ਾਮਲ ਨਹੀਂ ਹਨ ਅਤੇ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲੇ ਕਿਸਾਨ ਆਗੂ ਕੋਡੀਹਾਲੀ ਚੰਦਰਸ਼ੇਖਰ ਖ਼ਿਲਾਫ਼ ਬਣਦੀ ਕਾਰਵਾਈ ਦੀ ਅਪੀਲ ਕਰਨ ਵਾਲੇ ਸੀ।


ਪ੍ਰੈਸ ਕਾਨਫਰੰਸ ਸ਼ੁਰੂ ਹੁੰਦੇ ਹੀ ਦੋਵਾਂ ਧਿਰਾਂ ਵਿਚਾਲੇ ਸ਼ੁਰੂ ਹੋ ਗਈ ਬਹਿਸ


ਬੈਂਗਲੁਰੂ 'ਚ ਪ੍ਰੈੱਸ ਕਾਨਫਰੰਸ ਸ਼ੁਰੂ ਵੀ ਨਹੀਂ ਹੋਈ ਸੀ ਕਿ ਕੁਝ ਲੋਕ ਉੱਥੇ ਪਹੁੰਚ ਗਏ ਅਤੇ ਬਹਿਸ ਕਰਨ ਲੱਗੇ, ਜਿਸ ਤੋਂ ਬਾਅਦ ਇੱਕ ਵਿਅਕਤੀ ਨੇ ਅਚਾਨਕ ਕਾਲੀ ਸਿਆਹੀ ਕੱਢ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਅਤੇ ਯੁੱਧਵੀਰ 'ਤੇ ਸੁੱਟ ਦਿੱਤੀ। ਇਸ ਦੌਰਾਨ ਟਿਕੈਤ ਸਮਰਥਕਾਂ ਨੇ ਵੀ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਹਾਲ ਵਿੱਚ ਰੱਖੀਆਂ ਕੁਰਸੀਆਂ ਇੱਕ ਦੂਜੇ 'ਤੇ ਸੁੱਟੀਆਂ ਅਤੇ ਦੋਵੇ ਧੀਰ ਆਪਸ 'ਚ ਧੱਕਾ-ਮੁੱਕੀ ਕਰ ਲੱਗੇ। ਰਾਕੇਸ਼ ਟਿਕੈਤ ਮਪਤਾਬਕ ਸਿਆਹੀ ਸੁੱਟਣ ਵਾਲੇ ਅਤੇ ਕਾਨਫਰੰਸ ਰੂਮ ਵਿੱਚ ਹੰਗਾਮਾ ਕਰਨ ਵਾਲੇ ਚੰਦਰਸ਼ੇਖਰ ਦੇ ਹੀ ਬੰਦੇ ਸੀ।


ਇਹ ਵੀ ਪੜ੍ਹੋ: Sidhu Moose Wala Murder Case: ਸਿੱਧੂ ਮੂਸੇਵਾਲ ਕਤਲ ਕੇਸ 'ਚ ਲਾਰੈਂਸ ਬਿਸ਼ਨੋਈ ਨੂੰ ਰਿੜਕੇਗੀ ਪੰਜਾਬ ਪੁਲਿਸ, ਦਿੱਲੀ ਪੁਲਿਸ ਵੱਲੋਂ ਦੋ ਗੈਂਗਸਟਰਾਂ ਤੋਂ ਪੁੱਛਗਿੱਛ