ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ ਇੰਡੀਆ (SBI) ਤੇ ਉਸ ਦੇ ਸਹਿਯੋਗੀ ਬੈਂਕਾਂ ਨੇ ਕਰੀਬ 6 ਲੱਖ 25 ਹਜ਼ਾਰ ਡੈਬਿਟ ਕਾਰਡ ਬਲਾਕ ਕਰ ਦਿੱਤੇ ਹਨ। SBI ਨੇ ਕਿਹਾ ਹੈ ਕਿ ਸਾਨੂੰ ਪਤਾ ਲੱਗਾ ਕਿ ਸਾਡੇ ਕੁਝ ਗ੍ਰਾਹਕ ਵਾਇਰਸ ਨਾਲ ਪ੍ਰਭਾਵਤ ਏ.ਟੀ.ਐਮ. ਦੀ ਵਰਤੋਂ ਕਰ ਰਹੇ ਸਨ ਜਿਸ ਤੋਂ ਬਾਅਦ ਅਸੀਂ ਕਰੀਬ 0.25 ਫੀਸਦੀ ਕਾਰਡਾਂ ਨੂੰ ਬਲਾਕ ਕਰ ਦਿੱਤਾ ਹੈ।
ਰਿਪੋਰਟਾਂ ਮੁਤਾਬਕ SBI ਨੇ ਜੁਲਾਈ ਦੇ ਅਖੀਰ ਤੱਕ 20.27 ਕਰੋੜ ਡੈਬਿਟ ਕਾਰਡ ਜਾਰੀ ਕੀਤੇ ਗਏ ਹਨ। ਇਨ੍ਹਾਂ 'ਚੋਂ 0.25 ਫੀਸਦੀ ਕਰੀਬ 5.07 ਲੱਖ ਕਾਰਡ ਬਲਾਕ ਕੀਤੇ ਗਏ ਹਨ। ਇਸ 'ਚ SBI ਦੇ ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਬੀਕਾਨੇਰ, ਸਟੇਟ ਬੈਂਕ ਆਫ ਤ੍ਰਵਨਕੋਰ ਤੇ ਸਟੇਟ ਬੈਂਕ ਆਫ ਪਟਿਆਲਾ ਸ਼ਾਮਲ ਹਨ। ਇਨ੍ਹਾਂ ਬੈਂਕਾਂ ਨੇ ਕਰੀਬ 25 ਕਰੋੜ ਡੈਬਿਟ ਕਾਰਡ ਜਾਰੀ ਕੀਤੇ ਹਨ।
SBI ਨੇ ਕਿਹਾ ਕਿ ਕੁਝ ਵਾਈਟ ਲੇਬਲ ਏ.ਟੀ.ਐਮ. ਹਨ, ਜਿਨ੍ਹਾਂ ਨੂੰ ਹਿਤਾਚੀ ਪੇਂਮੈਂਟ ਸਰਵਿਸ ਅਪ੍ਰੇਟ ਕਰ ਰਹੀ ਹੈ। ਕੁਝ ਗ੍ਰਾਹਕਾਂ ਨੇ ਆਪਣੇ ਕਾਰਡ ਬਲਾਕ ਹੋਣ ਬਾਰੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਕਾਰਡ ਦੀ ਦੁਰਵਰਤੋਂ ਹੋਣ ਤੋਂ ਰੋਕਣ ਲਈ ਬਲਾਕ ਕਰ ਦਿੱਤਾ ਗਿਆ ਹੈ।