ਮੁੰਬਈ: ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਸੋਮਵਾਰ ਨੂੰ ਹੋਮ ਲੋਨ 'ਤੇ ਐਕਸਟਰਨਲ ਬੈਂਚਮਾਰਕ ਬੇਸਡ ਰੇਟ (ਈਬੀਆਰ) ਦੀਆਂ ਦਰਾਂ ਵਿਚ 25 ਅਧਾਰ ਅੰਕ ਯਾਨੀ 0.25% ਤੋਂ 7.80% ਦੀ ਕਟੌਤੀ ਕੀਤੀ ਹੈ। ਇਸ ਨਾਲ ਹੋਮ ਲੋਨ ਦੀਆਂ ਦਰਾਂ ਵੀ ਘਟ ਕੇ 7.90% ਹੋ ਗਈਆਂ ਹਨ। ਇਸ ਤੋਂ ਪਹਿਲਾਂ ਐਸਬੀਆਈ ਦੀ ਸਭ ਤੋਂ ਘੱਟ ਹੋਮ ਲੋਨ ਦਰ 8.15% ਸੀ। ਇਹ ਨਵੀਆਂ ਦਰਾਂ 1 ਜਨਵਰੀ, 2020 ਤੋਂ ਲਾਗੂ ਹੋਣਗੀਆਂ ਤੇ ਉਸ ਤੋਂ ਬਾਅਦ ਹੋਮ ਲੋਨ ਲੈਣ 'ਤੇ 7.90% ਦਾ ਵਿਆਜ਼ ਲੱਗੇਗਾ।

ਐਸਬੀਆਈ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਕਟੌਤੀ ਨਾ ਸਿਰਫ ਹੋਮ ਲੋਨ ਗਾਹਕਾਂ ਨੂੰ ਮਿਲੇਗੀ ਬਲਕਿ ਐਮਐਸਐਮਈ (ਦਰਮਿਆਨੇ ਤੇ ਛੋਟੀ ਇੰਡਸਟਰੀ) ਦੇ ਕਰਜ਼ਾ ਲੈਣ ਵਾਲਿਆਂ ਨੂੰ ਵੀ ਮਿਲੇਗੀ ਜਿਨ੍ਹਾਂ ਨੇ ਈਬੀਆਰ ਨਾਲ ਜੁੜਿਆ ਕਰਜ਼ਾ ਲਿਆ ਹੈ।

ਐਸਬੀਆਈ ਕਰਜ਼ਾ ਲੈਣ ਵਾਲੇ ਗਾਹਕਾਂ 'ਤੇ 10 ਤੋਂ 75 ਬੇਸਿਕ ਪੁਆਇੰਟ ਉੱਚੀਆਂ ਦਰਾਂ ਲਾਉਂਦਾ ਹੈ। ਜੇ ਬੈਂਕ ਦੀ ਇੱਕ ਈਬੀਆਰ ਦਰ 7.80% ਹੈ, ਤਾਂ ਗਾਹਕਾਂ ਨੂੰ ਲੋਨ ਦੀ ਰਕਮ ਦੇ ਅਧਾਰ ਤੇ ਈਬੀਆਰ 0.10% ਤੋਂ 0.75% ਦੀ ਦਰ 'ਤੇ ਵਿਆਜ ਦੇਣਾ ਪਏਗਾ। ਇਸੇ ਲਈ ਹੁਣ ਬੈਂਕ ਨਵੇਂ ਗਾਹਕਾਂ ਨੂੰ ਘੱਟੋ ਘੱਟ 7.90% ਦੀ ਦਰ ਨਾਲ ਹੋਮ ਲੋਨ ਦੀ ਪੇਸ਼ਕਸ਼ ਕਰੇਗ। ਇਹ ਦਰ ਕਰਜ਼ੇ ਦੀ ਰਕਮ ਦੇ ਅਧਾਰ ਤੇ 8.65% ਤੱਕ ਹੋ ਸਕਦੀ ਹੈ।