ਨਵੀਂ ਦਿੱਲੀ: ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ‘ਚ ਜੇਕਰ ਤੁਹਾਡਾ ਵੀ ਅਕਾਉਂਟ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਇੱਕ ਅਕਤੂਬਰ ਤੋਂ ਐਸਬੀਆਈ ਨੇ ਕੁਝ ਨਿਯਮਾਂ ‘ਚ ਬਦਲਾਅ ਕੀਤਾ ਹੈ। ਇਨ੍ਹਾਂ ‘ਚ ਖਾਸ ਹੈ ਕਿ ਬੈਂਕ ਨੇ ਹੁਣ ਖਾਤੇ ‘ਚ ਮਿਨੀਮਮ ਅਕਾਉਂਟ ਬੈਲੰਸ ਰੱਖਣ ਦੀ ਜ਼ਰੂਰੀ ਸੀਮਾ ਘਟਾ ਦਿੱਤੀ ਹੈ। ਇਸ ਤਹਿਤ ਮੈਟਰੋ ਸ਼ਹਿਰਾਂ ਤੇ ਵੱਡੇ ਸ਼ਹਿਰਾਂ ‘ਚ ਅਕਾਉਂਟ ਬੈਲੰਸ ਲਿਮਟ 3000 ਰੁਪਏ ਕੀਤੀ ਗਈ ਹੈ।
ਇਹ ਨਿਯਮ ਅੱਜ ਤੋਂ ਲਾਗੂ ਹੋ ਗਏ ਹਨ:
ਮੈਟਰੋ ਸ਼ਹਿਰਾਂ ‘ਚ ਇੰਨਾ ਲੱਗੇਗਾ ਫਾਈਨ: ਫਾਈਨ ਦੀ ਵਸੂਲੀ ਤਿੰਨ ਤਰ੍ਹਾਂ ਨਾਲ ਕੀਤੀ ਜਾਵੇਗੀ। ਕਿਸੇ ਦੇ ਖਾਤੇ ‘ਚ ਅਕਾਉਂਟ ਬੈਲੰਸ 50% ਤੋਂ ਘੱਟ ਹੋਣ ‘ਤੇ ਜੀਐਸਟੀ ਨਾਲ 10 ਰੁਪਏ ਜ਼ੁਰਮਾਨਾ, 50 ਤੋਂ 75 ਫੀਸਦ ‘ਚ ਜੀਐਸਟੀ ਨਾਲ 12 ਰੁਪਏ ਤੇ 75% ਤੋਂ ਘੱਟ ਬੈਲੰਸ ‘ਚ ਜੀਐਸਟੀ ਨਾਲ 15 ਰੁਪਏ ਜ਼ੁਰਮਾਨਾ ਤੈਅ ਕੀਤਾ ਗਿਆ ਹੈ।
ਸੈਮੀ-ਅਰਬਨ ਸ਼ਹਿਰਾਂ ਲਈ ਨਿਯਮ: ਸੈਮੀ-ਅਰਬਨ ਸ਼ਹਿਰਾਂ ‘ਚ ਐਸਬੀਆਈ ਨੇ ਖਾਤੇ ‘ਚ ਘੱਟੋ-ਘੱਟ 2000 ਰੁਪਏ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਘੱਟ ਹੋਣ ਤੋਂ ਬਾਅਦ ਫਾਈਨ ਲੱਗੇਗਾ।
ਪੇਂਡੂ ਖੇਤਰਾਂ ਲਈ ਨਿਯਮ: ਪੇਂਡੂ ਖੇਤਰਾਂ ‘ਚ ਐਸਬੀਆਈ ਅਕਾਉਂਟ ‘ਚ ਘੱਟੋ ਘੱਟ ਇੱਕ ਹਜ਼ਾਰ ਰੁਪਏ ਰੱਖਣੇ ਹੋਣਗੇ। ਇਸ ਤੋਂ ਘੱਟ ਬੈਲੰਸ ਹੋਣ ‘ਤੇ ਫਾਈਨ ਦਾ ਭੁਗਤਾਨ ਕਰਨਾ ਪਵੇਗਾ।
ਇਨ੍ਹਾਂ ਅਕਾਉਂਟ ‘ਚ ਮਿਨੀਮਮ ਬੈਂਕ ਬੈਲੰਸ ਦਾ ਨਿਯਮ ਨਹੀਂ: ਸੇਵਿੰਗ ਬੈਂਕ ਅਕਾਉਂਟ ‘ਚ ਮਿਨੀਮਮ ਬੈਲੰਸ ਰੱਖਣ ‘ਤੇ ਜਿੱਥੇ ਜ਼ੁਰਮਾਨਾ ਲਿਆ ਜਾਂਦਾ ਹੈ। ਸੈਲਰੀ ਅਕਾਉਂਟ, ਬੇਸਿਕ ਸੇਵਿੰਗ ਡਿਪਾਜ਼ਿਟ ਅਕਾਉਂਟ ਤੇ ਜਨਧਨ ਖਾਤੇ ‘ਤੇ ਮਿਨੀਮਮ ਬੈਲੰਸ ਰੱਖਣ ਦੀ ਲੋੜ ਨਹੀਂ।
ਇਸ ਦੇ ਨਾਲ ਬੈਂਕ ਨੇ ਟ੍ਰਾਂਜੈਕਸ਼ਨ ਦੇ ਨਿਯਮ ਵੀ ਬਦਲ ਦਿੱਤੇ ਹਨ। ਹੁਣ ਮੈਟਰੋ ਸਿਟੀ ‘ਚ 10 ਵਾਰ ਟ੍ਰਾਂਜੈਕਸ਼ਨ ਤੇ ਹੋਰਨਾਂ ਸ਼ਹਿਰਾਂ ‘ਚ 12 ਵਾਰ ਟ੍ਰਾਂਜੈਕਸ਼ਨ ਫਰੀ ਮਿਲੇਗੀ।
ਐਸਬੀਆਈ ਬੈਂਕ ਬ੍ਰਾਂਚ ‘ਚ ਪੈਸੇ ਦੇ ਨਿਕਾਸੀ:
• ਖਾਤੇ ‘ਚ ਰਕਮ 25 ਹਜ਼ਾਰ ਰੁਪਏ ਤਕ- 2 ਨਕਦ ਨਿਕਾਸੀ ਫਰੀ
• ਖਾਤੇ ‘ਚ ਰਕਮ 25 ਹਜ਼ਾਰ ਤੋਂ 50 ਹਜ਼ਾਰ ਰੁਪਏ ਤਕ- 10 ਨਕਦ ਨਿਕਾਸੀ ਫਰੀ
• ਖਾਤੇ ‘ਚ ਰਕਮ 50 ਹਜ਼ਾਰ ਰੁਪਏ ਤਕ- 15 ਨਕਦ ਨਿਕਾਸੀ ਫਰੀ
• ਖਾਤੇ ‘ਚ ਇੱਕ ਲੱਖ ਰੁਪਏ ਤਕ- ਅਣਗਿਣਤ ਨਕਦ ਨਿਕਾਸੀ ਫਰੀ