ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆਂ ਦੇ ਗਾਹਕ ਆਪਣੀ ਨੈੱਟ ਬੈਂਕਿੰਗ ਪ੍ਰਤੀ ਸਾਵਧਾਨ ਰਹਿਣ। ਦਰਅਸਲ SBI ਨੇ ਆਪਣੇ ਗਾਹਕਾਂ ਨੂੰ ਮੈਸੇਜ ਭੇਜ ਕੇ ਸਾਵਧਾਨ ਕੀਤਾ ਹੈ ਕਿ ਜੇਕਰ ਪਿਛਲੇ 180 ਦਿਨਾਂ ਤੋਂ ਤੁਸੀਂ ਆਪਣੇ ਨੈੱਟ ਬੈਂਕਿੰਗ ਪਾਸਵਰਡ ਨੂੰ ਅਪਡੇਟ ਨਹੀਂ ਕੀਤਾ ਤਾਂ ਇਸ ਨੂੰ ਛੇਤੀ ਅਪਡੇਟ ਕਰ ਲਓ।
ਬੈਂਕ ਮੁਤਾਬਕ ਠੱਗ SBI ਗਾਹਕਾਂ ਦੇ ਮੋਬਾਇਲ 'ਤੇ ਮੈਸੇਜ ਭੇਜ ਰਹੇ ਹਨ। ਉਸ ਮੈਸੇਜ 'ਚ ਭੇਜਿਆ ਜਾਣ ਵਾਲਾ ਲਿੰਕ SBI ਨੈੱਟ ਬੈਂਕਿੰਗ ਪੇਜ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਮੈਸੇਜ ਭੇਜ ਕੇ ਗਾਹਕਾਂ ਨੂੰ ਉਸ ਲਿੰਕ 'ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ। ਜੇਕਰ ਤੁਸੀਂ ਉਸ ਲਿੰਕ 'ਤੇ ਕਲਿੱਕ ਕਰਦੇ ਹੋ ਤਾਂ ਤੁਹਾਡੀ ਸਾਰੀ ਗੁਪਤ ਜਾਣਕਾਰੀ ਠੱਗਾਂ ਕੋਲ ਪਹੁੰਚ ਜਾਂਦੀ ਹੈ ਤੇ ਇਸ ਤਰ੍ਹਾਂ ਉਹ ਤੁਹਾਡੇ ਖਾਤੇ ਨੂੰ ਸੰਨ੍ਹ ਲਾ ਸਕਦੇ ਹਨ।
ਜੇਕਰ ਤੁਹਾਡੇ ਕੋਲ ਅਜਿਹਾ ਕੋਈ ਮੈਸੇਜ ਆਉਂਦਾ ਹੈ ਤਾਂ ਤੁਰੰਤ ਉਸ ਨੂੰ ਇਗਨੋਰ ਕਰੋ ਤੇ ਮੋਬਾਇਲ 'ਚੋਂ ਡਿਲੀਟ ਕਰ ਦਿਉ।
ਇਸ ਤੋਂ ਇਲਾਵਾ ਜਾਲਸਾਜ਼ ਕਈ ਵਾਰ ਸਿਮ ਕਲੋਨਿੰਗ ਜਾਂ ਸਿਮ ਸਵੈਪਿੰਗ ਜ਼ਰੀਏ ਵੀ ਠੱਗ ਲੈਂਦੇ ਹਨ। ਫਰੌਡਕਰਨ ਵਾਲਾ ਵਿਅਕਤੀ ਤੁਹਾਡੇ ਸਿਮ ਕਾਰਡ ਦਾ ਡੁਪਲੀਕੇਟ ਤਿਆਰ ਕਰਦਾ ਹੈ। ਫਿਰ ਠੱਗ ਤੁਹਾਡੇ ਫੋਨ ਨੰਬਰ ਤੋਂ ਇਕ ਨਵੇਂ ਸਿਮ ਕਾਰਡ ਦਾ ਰਜਿਟ੍ਰੇਸ਼ਨ ਕਰਵਾ ਲੈਂਦੇ ਹਨ। ਇਸ ਤੋਂ ਬਾਅਦ ਤੁਹਾਡਾ ਸਿਮ ਬੰਦ ਹੋ ਜਾਂਦਾ ਹੈ। ਸਿਮ ਬੰਦ ਹੋਣ ਮਗਰੋਂ ਤੁਹਾਡੇ ਨੰਬਰ ਤੇ ਰਜਿਸਟਰਡ ਹੋਏ ਦੂਜੇ ਨੰਬਰ 'ਤੇ ਆਉਣ ਵਾਲੇ OTP ਜ਼ਰੀਏ ਕੋਈ ਵੀ ਤੁਹਾਡੇ ਖਾਤੇ 'ਚ ਸੰਨ ਲਾ ਸਕੇਗਾ।
ਇਹ ਵੀ ਪੜ੍ਹੋ: ਕੈਪਟਨ ਦੇ ਮੰਤਰੀਆਂ ਦੀ ਬਗਾਵਤ, ਅਫਸਰਸ਼ਾਹੀ ਦੇ ਨਾਲ ਹੀ ਰਵਨੀਤ ਬਿੱਟੂ ਕਸੂਤੇ ਘਿਰੇ
ਇਸ ਤੋਂ ਬਚਣ ਲਈ ਜੇਕਰ ਤੁਹਾਡੇ ਸਿਮ ਕਾਰਡ ਤੇ ਕੋਈ ਨੈੱਟਵਰਕ ਨਹੀਂ ਹੈ ਜਾਂ ਫਿਰ ਤੁਹਾਡੇ ਫੋਨ ਤੇ ਕੋਈ ਕਾਲ ਨਹੀਂ ਆ ਰਹੀ ਤੇ ਨਾ ਹੀ ਕੋਈ ਅਲਰਟ ਹੈ ਤਾਂ ਤੁਰੰਤ ਇਸ ਦੀ ਸ਼ਿਕਾਇਤ ਆਪਣੇ ਮੋਬਾਇਲ ਆਪਰੇਟਰ ਨੂੰ ਕਰੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ