ਨਵੀਂ ਦਿੱਲੀ: ਕੱਲ੍ਹ ਦੁਪਹਿਰ ਕਰੀਬ ਇੱਕ ਵਜੇ ਤੋਂ ਲਾਪਤਾ ਭਾਰਤੀ ਹਵਾਈ ਸੈਨਾ ਦੇ ਜਹਾਜ਼ ਏਐਨ-32 ਦੀ ਭਾਲ ਕੀਤੀ ਜਾ ਰਹੀ ਹੈ। ਇਸ ਜਹਾਜ਼ ਨੂੰ ਲੱਭਣ ਲਈ ਹਵਾਈ ਸੈਨਾ ਤੇ ਥਲ ਸੈਨਾ ਵੱਡੇ ਪੱਧਰ ‘ਤੇ ਸਰਚ ਆਪ੍ਰੇਸ਼ਨ ਕਰ ਰਹੀ ਹੈ। ਰੂਸ ਦਾ ਬਣਿਆ ਏਐਨ-32 ਟਰਾਂਸਪੋਰਟ ਜਹਾਜ਼ ਨੇ ਆਸਾਮ ਦੇ ਜੋਰਹਾਟ ਤੋਂ ਦੁਪਹਿਰ 12 ਵੱਜ ਕੇ 27 ਮਿੰਟ ‘ਤੇ ਅਰੁਣਾਚਲ ਪ੍ਰਦੇਸ਼ ਦੇ ਸ਼ਿਓਮੀ ਜ਼ਿਲ੍ਹੇ ‘ਚ ਲੈਂਡ ਕਰਨ ਲਈ ਉਡਾਣ ਭਰੀ ਸੀ ਪਰ 33 ਮਿੰਟ ਬਾਅਦ ਹੀ ਉਸ ਦਾ ਜ਼ਮੀਨੀ ਸੰਪਰਕ ਟੁੱਟ ਗਿਆ।
ਹਵਾਈ ਸੈਨਾ ਨੇ ਕੱਲ੍ਹ ਇੱਕ ਬਿਆਨ ‘ਚ ਕਿਹਾ ਸੀ, “ਘਟਨਾ ਸਥਲ ਤੋਂ ਕੁਝ ਸੂਚਨਾਵਾਂ ਮਿਲੀਆਂ ਹਨ। ਹੈਲੀਕਾਪਟਰਾਂ ਨੂੰ ਉਸ ਥਾਂ ‘ਤੇ ਭਜਿਆ ਗਿਆ ਸੀ। ਜਦਕਿ ਅਜੇ ਤਕ ਕੋਈ ਵੀ ਮਲਬਾ ਨਹੀ ਦੇਖਿਆ ਗਿਆ।”
ਜਹਾਜ਼ ‘ਚ ਚਾਲਕ ਦਲ ਸਮੇਤ ਅੱਠ ਮੈਂਬਰ ਤੇ ਪੰਜ ਯਾਤਰੀ ਸਵਾਰ ਸੀ। ਏਐਨ-32 ਦੀ ਭਾਲ ਲਈ ਸੈਨਾ ਨੇ ਸਰਕਾਰੀ ਏਜੰਸੀਆਂ ਦੀ ਮਦਦ ਵੀ ਲਈ ਹੈ। ਇਸ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਰੇ ਹਵਾਈ ਸੈਨਾ ਮੁੱਖੀ ਨਾਲ ਗੱਲ ਕੀਤੀ ਹੈ। ਉਹ ਸਾਰੇ ਯਾਤਰੀਆਂ ਦੇ ਸੁਰੱਖਿਅਤ ਵਾਪਸੀ ਦੀ ਕਾਮਨਾ ਕਰਦੇ ਹਨ।
ਅਜੇ ਤੱਕ ਨਹੀਂ ਲੱਭਿਆ ਭਾਰਤੀ ਫੌਜ ਦਾ ਏਐਨ-32 ਜਹਾਜ਼, 13 ਯਾਤਰੀਆਂ ਨਾਲ ਲਾਪਤਾ
ਏਬੀਪੀ ਸਾਂਝਾ
Updated at:
04 Jun 2019 11:29 AM (IST)
ਕੱਲ੍ਹ ਦੁਪਹਿਰ ਕਰੀਬ ਇੱਕ ਵਜੇ ਤੋਂ ਲਾਪਤਾ ਭਾਰਤੀ ਹਵਾਈ ਸੈਨਾ ਦੇ ਜਹਾਜ਼ ਏਐਨ-32 ਦੀ ਭਾਲ ਕੀਤੀ ਜਾ ਰਹੀ ਹੈ। ਇਸ ਜਹਾਜ਼ ਨੂੰ ਲੱਭਣ ਲਈ ਹਵਾਈ ਸੈਨਾ ਤੇ ਥਲ ਸੈਨਾ ਵੱਡੇ ਪੱਧਰ ‘ਤੇ ਸਰਚ ਆਪ੍ਰੇਸ਼ਨ ਕਰ ਰਹੀ ਹੈ।
- - - - - - - - - Advertisement - - - - - - - - -