ਬੀੜ: ਮਹਾਰਾਸ਼ਟਰ ਦੇ ਬੀੜ ਵਿੱਚ ਇੱਕ 20 ਸਾਲ ਦੇ ਨੌਜਵਾਨ ਦੀ ਡੈਮ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਘਟਨਾ ਸੈਲਫੀ ਲੈਣ ਦੇ ਦੌਰਾਨ ਪੈਰ ਤਿਲਕਣ ਕਾਰਨ ਹੋਈ। ਸ਼ਨੀਵਾਰ ਦੁਪਹਿਰ ਨੂੰ ਗਜਿਕ ਸ਼ੇਖ ਆਪਣੇ ਦੋਸਤਾਂ ਨਾਲ ਬਿੰਦੂਸਰਾਏ ਡੈਮ
'ਤੇ ਘੁੰਮਣ ਗਿਆ ਸੀ। ਡੈਮ ਦੇ ਬਾਹਰੀ ਕਿਨਾਰੇ 'ਤੇ ਖੜ੍ਹੇ ਹੋ ਕੇ ਸੈਲਫੀ ਲੈਣ ਦੌਰਾਨ ਗਜਿਕ ਤੇ ਉਸ ਦੇ ਦੋਸਤ ਅਖ਼ਤਰ ਸ਼ੇਖ ਦਾ ਪੈਰ ਫਿਸਲ ਗਿਆ।
ਪਿਛਲੇ ਦਿਨੀਂ ਭਾਰੀ ਮੀਂਹ ਕਾਰਨ ਲਬਾਲਬ ਬਿੰਦੂਸਰਾਏ ਡੈਮ ਦੇ ਤੇਜ਼ ਵਹਾਅ ਵਿੱਚ ਡਿੱਗਣ ਨਾਲ ਗਜਿਕ ਸ਼ੇਖ ਦੀ ਮੌਤ ਹੋ ਗਈ। ਹਾਲਾਂਕਿ ਉਸ ਦੇ ਦੋਸਤ ਅਖਤਰ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ। ਬਾਅਦ ਵਿੱਚ ਬਚਾਅ ਲਈ ਆਏ ਸਥਾਨ ਲੋਕਾਂ ਨੇ ਗਜਿਕ ਦੀ ਲਾਸ਼ ਬਰਾਮਦ ਕੀਤੀ।
ਦੱਸਣਯੋਗ ਹੈ ਕਿ ਬਿੰਦੂਸਰਾਏ ਡੈਮ 'ਤੇ ਨਾ ਕੋਈ ਖਤਰਨਾਕ ਜ਼ੋਨ ਦਾ ਬੋਰਡ ਲੱਗਿਆ ਹੈ ਨਾ ਹੀ ਕੋਈ ਗਾਰਡ ਤਾਇਨਾਤ ਹੈ, ਜੋ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਰਸਾਉਂਦਾ ਹੈ।