ਕਿਨੌਰ: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਿਨੌਰ 'ਚ ਕਲਪਾ ਨੇੜੇ ਸਥਿਤ ਸੁਸਾਇਡ ਪੁਆਇੰਟ ਤੇ ਸ਼ਨੀਵਾਰ ਸ਼ਾਮ ਇੱਕ ਮਹਿਲਾ ਦਾ ਸੈਲਫੀ ਲੈਂਦੇ ਪੈਰ ਤਿਲਕ ਗਿਆ ਅਤੇ ਉਹ ਪਹਾੜ ਤੋਂ ਹੇਠਾਂ ਖਾਈ 'ਚ ਡਿੱਗ ਗਈ।ਮਹਿਲਾ ਦੀ ਮੌਤ ਹੋ ਗਈ ਤੇ ਰਾਤ ਵੇਲੇ ਹਨੇਰਾ ਹੋਣ ਕਾਰਨ ਮਹਿਲਾ ਦਾ ਕੁਝ ਪਤਾ ਨਹੀਂ ਲੱਗ ਸਕਿਆ।


ਪੁਲਿਸ ਨੇ ਐਤਵਾਰ ਨੂੰ ਇੱਕ ਵਾਰ ਫਿਰ ਸਰਚ ਅਭਿਆਨ ਚਲਾਇਆ।ਮ੍ਰਿਤਕ ਦੀ ਪਛਾਣ 40 ਸਾਲਾ ਰੇਖਾ ਸ਼ਰਮਾ ਵਜੋਂ ਹੋਈ ਹੈ।ਡਰਾਇਵਰ ਨੇ ਦੱਸਿਆ ਮਹਿਲਾ ਕਿੰਨੌਰ ਵਿੱਚ ਕਿੰਨਰ ਕੈਲਾਸ਼ ਨੂੰ ਦੇਖਣ ਲਈ ਦਿੱਲੀ ਤੋਂ ਕਲਪਾ ਆਈ ਸੀ। ਜਦੋਂ ਉਹ ਆਪਣੇ ਵਾਹਨ ਦੀ ਸਫਾਈ ਕਰ ਰਿਹਾ ਸੀ ਤਾਂ ਔਰਤ ਸੁਸਾਇਡ ਪੁਆਇੰਟ 'ਤੇ ਫੋਟੋ ਖਿੱਚ ਰਹੀ ਸੀ ਤੇ ਕੁਝ ਸਮੇਂ ਬਾਅਦ ਉਸਨੇ ਔਰਤ ਦੀ ਚੀਫ ਸੁਣੀ ਜਿਸ' ਤੇ ਉਹ ਸੁਸਾਇਡ ਪੁਆਇੰਟ ਵੱਲ ਗਿਆ ਪਰ ਔਰਤ ਦਾ ਕੁਝ ਨਹੀਂ  ਪਤਾ ਲੱਗਾ ਜਿਸ 'ਤੇ ਉਸ ਨੇ ਹੈਲਪਲਾਈਨ ਨੰਬਰ 100 ਤੇ ਸੂਚਨਾ ਦਿੱਤੀ।




ਐਸਪੀ ਕਿਨੌਰ ਐਸਆਰ ਰਾਣਾ ਨੇ ਦੱਸਿਆ ਕਿ ਔਰਤ ਦੀ ਲਾਸ਼ ਨੂੰ ਪੁਲਿਸ ਕਿਊਆਰਟੀ ਅਤੇ ਹੋਮਗਾਰਡ ਡੀਜ਼ਾਸਟਰ ਦੀਆਂ ਟੀਮਾਂ ਡੂੰਘੀ ਖਾਈ ਵਿੱਚ ਲੱਭ ਰਹੀਆਂ ਹਨ। ਪਰ ਖਾਈ ਕਾਫੀ ਡੂੰਘੀ ਹੋਣ ਕਾਰਨ ਟੀਮ ਨੂੰ ਲਾਸ਼ ਲੱਭਣ 'ਚ ਮੁਸ਼ਕਲ ਹੋ ਰਹੀ ਹੈ।