ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿੱਜੀ ਸਕੱਤਰ 'ਤੇ ਬਲਾਤਕਾਰ ਦਾ ਗੰਭੀਰ ਆਰੋਪ ਲਗਿਆ ਹੈ। ਇਹ ਇਲਜ਼ਾਮ ਉਨ੍ਹਾਂ ਦੇ ਨਿੱਜੀ ਸਕੱਤਰ ਪੀਪੀ ਮਾਧਵਨ 'ਤੇ ਲੱਗੇ ਹਨ। ਇਹ ਆਰੋਪ ਇੱਕ ਦਲਿਤ ਔਰਤ ਨੇ ਲਗਾਏ ਹਨ। ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਕਈ ਸਵਾਲ ਉੱਠ ਰਹੇ ਹਨ। ਆਰੋਪ ਹੈ ਕਿ ਮਾਧਵਨ ਨੇ ਇਕ ਦਲਿਤ ਔਰਤ ਨੂੰ ਨੌਕਰੀ ਦਿਵਾਉਣ ਦੇ ਨਾਂ 'ਤੇ ਬਲਾਤਕਾਰ ਕੀਤਾ। ਦਿੱਲੀ ਦੇ ਉੱਤਮ ਨਗਰ ਥਾਣੇ 'ਚ ਪੀਪੀ ਮਾਧਵਨ ਦੇ ਖਿਲਾਫ ਨੌਕਰੀ ਅਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।


ਦਲਿਤ ਔਰਤ ਨੇ ਕੇਸ ਦਰਜ ਕਰਵਾਇਆ
ਗੌਰਤਲਬ ਹੈ ਕਿ ਮਹਿਲਾ ਦਾ ਪਤੀ ਕਾਂਗਰਸ ਦਫ਼ਤਰ ਵਿੱਚ ਹੋਰਡਿੰਗ ਲਗਾਉਂਦਾ ਸੀ। ਔਰਤ ਦੇ ਪਤੀ ਦੀ ਸਾਲ 2020 ਵਿੱਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਔਰਤ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ। ਦੱਸ ਦੇਈਏ ਕਿ ਪੀੜਤ ਔਰਤ ਦਲਿਤ ਹੈ।


ਬੀਤੇ ਦਿਨ ਯਾਨੀ 26 ਜੂਨ ਨੂੰ ਦਿੱਲੀ ਦੇ ਉੱਤਮ ਨਗਰ ਥਾਣੇ 'ਚ ਬਲਾਤਕਾਰ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਕਰਨ ਦੇ ਨਾਲ ਹੀ ਪੁਲਿਸ ਨੇ ਮਹਿਲਾ ਦਾ ਦਿੱਲੀ ਦੇ ਡੀਡੀਯੂ ਹਸਪਤਾਲ ਵਿੱਚ ਮੈਡੀਕਲ ਵੀ ਕਰਵਾਇਆ। ਔਰਤ ਨੇ ਸ਼ਿਕਾਇਤ 'ਚ ਕਿਹਾ ਕਿ ਫਰਵਰੀ 2022 'ਚ ਉਸ ਨਾਲ ਬਲਾਤਕਾਰ ਹੋਇਆ ਸੀ।


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ