ਪੁਣੇ: ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਸ਼ਨੀਵਾਰ ਪ੍ਰੈਸ ਕਾਨਫਰੰਸ 'ਚ ਕੋਰੋਨਾ ਵਾਇਰਸ ਦੀਆਂ ਤਿਆਰੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਜੋ ਵੈਕਸੀਨ ਲਵੇਗਾ ਉਸ ਤੋਂ ਵਾਇਰਸ ਅੱਗੇ ਨਹੀਂ ਫੈਲੇਗਾ। ਵੈਕਸੀਨ ਲੈਣ ਤੋਂ ਬਾਅਦ ਹਸਪਤਾਲ ਜਾਣ ਦੀ ਲੋੜ ਨਹੀਂ ਹੋਵੇਗੀ।
ਵਾਇਰਸ ਦਾ ਅਸਰ 60 ਫੀਸਦ ਤਕ ਘੱਟ ਹੋ ਜਾਵੇਗਾ। ਕੋਵੀਸ਼ੀਲਡ ਦੇ ਗਲੋਬਲ ਟ੍ਰਾਇਲ 'ਚ ਹੌਸਪਿਟੇਲਾਈਜ਼ੇਸ਼ਨ 0 ਫੀਸਦ ਰਿਹਾ।
ਉਨ੍ਹਾਂ ਕਿਹਾ, 'ਵੈਕਸੀਨ ਸ਼ੁਰੂਆਤ 'ਚ ਭਾਰਤ 'ਚ ਵੰਡੀ ਜਾਵੇਗੀ, ਉਸ ਤੋਂ ਬਾਅਦ ਅਸੀਂ ਹੋਰ ਦੇਸ਼ਾਂ ਵੱਲ ਧਿਆਨ ਦੇਵਾਂਗੇ। ਖਾਸਕਰ ਅਫਰੀਕੀ ਦੇਸ਼ਾਂ 'ਤੇ, ਸਾਡੀ ਪਹਿਲ ਭਾਰਤ ਹੈ।'
ਪੂਨਾਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਵੈਕਸੀਨ ਨਾਲ ਜੁੜੀ ਹਰ ਜਾਣਕਾਰੀ ਦੇ ਦਿੱਤੀ ਗਈ ਹੈ। ਪੀਐਮ ਵੈਕਸੀਨ ਦੀਆਂ ਤਿਆਰੀਆਂ ਨੂੰ ਲੈਕੇ ਸੰਤੁਸ਼ਟ ਸਨ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੀਰਮ ਇੰਸਟੀਟਿਊਟ ਦਾ ਦੌਰਾ ਕੀਤਾ ਸੀ।
ਪੂਨਾਵਾਲਾ ਨੇ ਕਿਹਾ ਕਿ ਅਜੇ ਤੈਅ ਨਹੀਂ ਹੈ ਕਿ ਸਰਕਾਰ ਕਿੰਨੇ ਡੋਜ਼ ਖਰੀਦੇਗੀ ਪਰ ਲੱਗਦਾ ਹੈ ਕਿ ਸਿਹਤ ਵਿਭਾਗ ਜੁਲਾਈ ਤਕ 300 ਤੋਂ 400 ਮਿਲੀਅਨ ਡੋਜ਼ 'ਤੇ ਵਿਚਾਰ ਕਰ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ