ਨਵੀਂ ਦਿੱਲੀ: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਨਾਲ ਚਾਰ ਕਰੋੜ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਹਨ। ਹੁਣ ਤਕ ਕੋਰੋਨਾ ਵਾਇਰਸ ਨਾਲ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਕੋਰੋਨਾ ਇਨਫੈਕਸ਼ਨ ਨਾਲ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ 'ਚ ਦੇਖਣ ਨੂੰ ਮਿਲੀਆਂ ਹਨ। ਜ਼ਿਆਦਾਤਰ ਦੇਸ਼ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।


ਹੁਣ ਖਬਰ ਮਿਲ ਰਹੀ ਹੈ ਕਿ ਕੋਰੋਨਾ ਇਨਫੈਕਸ਼ਨ ਦੇ ਕੰਟਰੋਲ ਲਈ ਇੰਟਰਨੈਸ਼ਨਲ ਵੈਕਸੀਨ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਜਿਸ ਦਾ ਟ੍ਰਾਇਲ ਭਾਰਤ 'ਚ ਸ਼ੁਰੂ ਕਰਨ ਦੀ ਤਿਆਰੀ ਹੋ ਰਹੀ ਹੈ। ਖਬਰਾਂ ਮੁਤਾਬਕ ਕੇਂਦਰ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਇਸ ਵੈਕਸੀਨ ਦੇ ਟ੍ਰਾਇਲ ਦੀ ਸ਼ੁਰੂਆਤ ਸੀਰਮ ਇੰਸਟੀਟਿਊਟ ਆਫ ਇੰਡੀਆਂ ਅਤੇ ਭਾਰਤ ਬਾਇਓਟੈਕ ਕਰ ਸਕਦੇ ਹਨ।


ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਦੇਸ਼ 'ਚ ਕਿਤੇ ਵੀ ਨੇਜਲ ਵੈਕਸੀਨ ਦਾ ਕੋਈ ਟ੍ਰਾਇਲ ਨਹੀਂ ਹੋਇਆ। ਇਸ ਵੈਕਸੀਨ ਨੂੰ ਨੱਕ ਜ਼ਰੀਏ ਮਰੀਜ਼ ਦੇ ਸਰੀਰ 'ਚ ਪਹੁੰਚਾਇਆ ਜਾਵੇਗਾ। ਡਾਕਟਰ ਹਰਸ਼ਵਰਧਨ ਦੇ ਮੁਤਾਬਕ ਨੇਜਲ ਕੋਰੋਨਾ ਵਾਇਰਸ ਵੈਕਸੀਨ ਬਣਾਉਣ ਲਈ ਭਾਰਤ ਬਾਇਓਟੈਕ ਨੇ ਵਾਸ਼ਿੰਗਟਨ ਯੂਨੀਵਰਿਸਟੀ ਦੇ ਸਕੂਲ ਆਫ ਮੈਡੀਸਿਨ ਤੇ ਸੈਂਟ ਲੂਈਸ ਯੂਨੀਵਰਸਿਟੀ ਦੇ ਨਾਲ ਕਰਾਰ ਕੀਤਾ ਹੈ। ਇਸ ਕਰਾਰ ਤਹਿਤ ਹੀ ਦੇਸ਼ ਦੇ ਅੰਦਰ Sars-CoV-2 ਦੇ ਲਈ ਇੰਟ੍ਰਾਨੇਸਲ ਵੈਕਸੀਨ ਦੇ ਟਾਇਲ ਦੇ ਨਾਲ ਹੀ ਉਤਪਾਦਨ 'ਤੇ ਵਿਕਰੀ ਹੋ ਸਕੇਗੀ।


ਕੋਰੋਨਾ ਨੂੰ ਲੈਕੇ WHO ਦਾ ਕਹਿਣਾ ਹੈ ਕਿ ਵਾਇਰਸ ਦੀ ਵੈਕਸੀਨ ਆਉਣ 'ਚ 2022 ਤਕ ਦਾ ਸਮਾਂ ਲੱਗ ਸਕਦਾ ਹੈ। ਹਾਲ ਹੀ 'ਚ ਭਾਰਤ 'ਚ ਰੂਸ ਦੀ ਵੈਕਸੀਨ Sputnik V ਦੇ ਲੇਟ ਸਟੇਜ ਕਲੀਨੀਕਲ ਟ੍ਰਾਇਲ ਲਈ ਭਾਰਤ ਦੇ ਡਾਕਟਰ ਰੇਡੀਜ ਲੈਬ ਅਤੇ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਨੂੰ ਵੀ ਮਨਜੂਰੀ ਮਿਲੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ