ਅਮਿਤ ਸ਼ਾਹ ਦੀ ਜਾਇਦਾਦ 'ਚ ਤਿੰਨ ਗੁਣਾ ਵਾਧਾ
ਏਬੀਪੀ ਸਾਂਝਾ | 31 Mar 2019 05:03 PM (IST)
ਨਵੀਂ ਦਿੱਲੀ: ਬੀਜੇਪੀ ਪ੍ਰਧਾਨ ਮੰਤਰੀ ਅਮਿਤ ਸ਼ਾਹ ਦੀ ਜਾਇਦਾਦ ਤਿੰਨ ਗੁਣਾਂ ਵਧ ਗਈ ਹੈ। ਉਨ੍ਹਾਂ ਨੇ ਸਨਿੱਚਰਵਾਰ ਨੂੰ ਗੁਜਰਾਤ ਦੀ ਗਾਂਧੀਨਗਰ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪਰਚਾ ਭਰਿਆ। ਇਸ ਵਿੱਚ ਖੁਲਾਸਾ ਹੋਇਆ ਹੈ ਕਿ ਪਿਛਲੇ ਸੱਤ ਸਾਲਾਂ ਵਿੱਚ ਉਨ੍ਹਾਂ ਦੀ ਜਾਇਦਾਦ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਆਪਣੇ ਹਲਫ਼ਨਾਮੇ ਵਿਚ ਅਮਿਤ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਦੀ ਤੇ ਉਨ੍ਹਾਂ ਦੀ ਪਤਨੀ ਦੀ ਚੱਲ ਅਚੱਲ ਜਾਇਦਾਦ 38.81 ਕਰੋੜ ਹੈ, ਜੋ ਸਾਲ 2012 ਵਿੱਚ 11.79 ਕਰੋੜ ਸੀ। ਇਸ ਵਿੱਚ 23.45 ਕਰੋੜ ਜਾਇਦਾਦ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਵਿਰਾਸਤ ਵਿੱਚ ਮਿਲੀ ਹੈ। ਅਮਿਤ ਸ਼ਾਹ ਤੇ ਉਨ੍ਹਾਂ ਦੀ ਪਤਨੀ ਦੇ ਬੱਚਤ ਖਾਤੇ ਵਿੱਚ 27.80 ਲੱਖ ਰੁਪਏ ਹਨ। ਇਸ ਤੋਂ ਇਲਾਵਾ ਦੋਵਾਂ ਕੋਲ ਕੁੱਲ 9.80 ਲੱਖ ਰੁਪਏ ਦਾ ਫਿਕਸਡ ਡਿਪਾਜ਼ਿਟ ਹੈ। ਆਮਦਨ ਕਰ ਦਾ ਜੋ ਬਿਉਰਾ ਦਿੱਤਾ ਗਿਆ ਹੈ, ਉਸ ਮੁਤਾਬਕ ਇਨ੍ਹਾਂ ਦੀ ਸਾਲਾਨਾ ਆਮਦਨੀ 2.84 ਕਰੋੜ ਹੈ।