ਦੇਹਰਾਦੂਨ: ਕਾਫੀ ਦਿਨਾਂ ਤੋਂ ਆਪਣੀ ਪਤਨੀ ਨਾਲ ਵਿਵਾਦ ਦੇ ਚੱਲਦਿਆਂ ਸੁਰਖ਼ੀਆਂ 'ਚ ਬਣੇ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੇਹਰਾਦੂਨ ਤੋਂ ਦਿੱਲੀ ਆਉਣ ਵਕਤ ਹਾਦਸੇ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਦੇ ਸਿਰ 'ਚ ਸੱਟ ਲੱਗੀ ਹੈ ਤੇ ਟਾਂਕੇ ਲੱਗੇ ਹਨ। ਇੱਕ ਟਰੱਕ ਨੇ ਉਨ੍ਹਾਂ ਦੀ ਗੱਡੀ 'ਚ ਟੱਕਰ ਮਾਰੀ ਹੈ। ਫਿਲਹਾਲ ਸ਼ਮੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਜ਼ਿਕਰਯੋਗ ਹੈ ਕਿ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਉਨ੍ਹਾਂ 'ਤੇ ਮਾਰਕੁੱਟ, ਰੇਪ, ਹੱਤਿਆ ਦੀ ਕੋਸ਼ਿਸ਼, ਘਰੇਲੂ ਹਿੰਸਾ ਤੇ ਮੈਚ ਫਿਕਸਿੰਗ ਵਰਗੇ ਕਈ ਗੰਭੀਰ ਦੋਸ਼ ਲਾਏ ਹਨ। ਹਾਲਾਂਕਿ ਸ਼ਮੀ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਹਨ। ਪਤਨੀ ਵੱਲੋਂ ਲਾਏ ਗਏ ਇਨ੍ਹਾਂ ਇਲਜ਼ਾਮਾਂ ਦੇ ਬਾਅਦ ਮੁਹੰਮਦ ਸ਼ਮੀ ਦੇ ਪ੍ਰੋਫੈਸ਼ਨਲ ਕਰੀਅਰ ਦੇ ਨਾਲ ਹੀ ਪਰਵਾਰਕ ਜੀਵਨ ਵਿੱਚ ਵੀ ਭੂਚਾਲ ਆ ਗਿਆ ਹੈ।
ਹਾਲਾਂਕਿ ਬੀਸੀਸੀਆਈ ਨੇ ਮੁਹੰਮਦ ਸ਼ਮੀ ਨੂੰ ਥੋੜ੍ਹੀ ਰਾਹਤ ਦਿੰਦੇ ਹੋਏ ਏਸੀਬੀ ਦੀ ਜਾਂਚ ਵਿੱਚ ਮੈਚ ਫਿਕਸਿੰਗ ਦੇ ਦੋਸ਼ਾਂ ਤੋਂ ਕਲੀਨ ਚਿੱਟ ਦੇ ਦਿਤੀ ਹੈ। ਸੈਂਟਰਲ ਕੰਟ੍ਰੈਕਟ ਬਹਾਲ ਕਰਦੇ ਹੋਏ ਉਨ੍ਹਾਂ ਨੂੰ ਗ੍ਰੇਡ ਬੀ ਵਿੱਚ ਸ਼ਾਮਲ ਕੀਤਾ ਗਿਆ ਹੈ।