ਨਵੀਂ ਦਿੱਲੀ: ਇਕ ਪਾਸੇ ਤੇਲ ਦੀਆਂ ਕੀਮਤਾਂ 'ਚ ਰਾਹਤ ਮਿਲੀ ਦੂਜੇ ਪਾਸੇ ਅੱਜ ਦੇਸ਼ ਦੇ ਸ਼ੇਅਰ ਬਜ਼ਾਰ 'ਚ ਫਿਰ ਭਾਰੀ ਗਿਰਾਵਟ ਦਰਜ ਕੀਤੀ ਗਈ। ਪ੍ਰਮੁੱਖ ਸੂਚਕ ਅੰਕ ਸੈਂਸੇਕਸ ਸਵੇਰੇ 9.48 ਮਿੰਟ 'ਤੇ 203.92 ਅੰਕਾਂ ਦੀ ਗਿਰਾਵਟ ਨਾਲ 34,965.24 ਤੇ ਅਤੇ ਨਿਫਟੀ ਵੀ ਲਗਪਗ ਇਸ ਸਮੇਂ 100 ਅੰਕਾਂ ਦੀ ਗਿਰਾਵਟ ਨਾਲ 10,499.25 'ਤੇ ਖੁੱਲ੍ਹਾ।


ਬੰਬਈ ਸਟੌਕ ਐਸਕਚੇਂਜ ਦਾ 30 ਸ਼ੇਅਰਾਂ 'ਤੇ ਆਧਾਰਤ ਇੰਡੈਕਸ ਸੈਂਸੇਕਸ ਸਵੇਰੇ 71.17 ਅੰਕਾਂ ਦੀ ਗਿਰਾਵਟ ਨਾਲ 35,097.99 ਤੇ ਜਦਕਿ ਨੈਸ਼ਨਲ ਸਟੌਕ ਐਕਸਚੇਂਜ਼ ਦਾ 50 ਸ਼ੇਅਰਾਂ 'ਤੇ ਆਧਾਰਤ ਇੰਡੈਕਸ ਨਿਫਟੀ 85.15 ਅੰਕਾਂ ਦੀ ਕਮਜ਼ੋਰੀ ਨਾਲ 10,514.10 'ਤੇ ਖੁੱਲ੍ਹਾ। ਬਜ਼ਾਰ 'ਚ ਲਗਾਤਾਰ ਗਿਰਾਵਟ ਦੀ ਵਜ੍ਹਾ ਨਾਲ ਪਿਛਲੇ ਦੋ ਦਿਨਾਂ 'ਚ ਨਿਵੇਸ਼ਕਾਂ ਦੇ 5 ਲੱਖ ਕਰੋੜ ਡੁੱਬ ਚੁੱਕੇ ਹਨ।




ਦੇਸ਼ ਦੇ ਸ਼ੇਅਰ ਬਜ਼ਾਰ 'ਚ ਕੱਲ੍ਹ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਪ੍ਰਮੁੱਖ ਸੂਚਕ ਅੰਕ ਸੈਂਸੇਕਸ 806.47 ਅੰਕਾਂ ਦੀ ਗਿਰਾਵਟ ਨਾਲ 35,169.16 ਤੇ ਅਤੇ ਨਿਫਟੀ 259.00 ਅੰਕਾਂ ਦੀ ਗਿਰਾਵਟ ਨਾਲ 10,599.25 'ਤੇ ਬੰਦ ਹੋਇਆ। ਬੰਬਈ ਸਟੌਕ ਐਕਸਚੇਂਜ਼ ਦਾ 30 ਸ਼ੇਅਰਾਂ 'ਤੇ ਆਧਾਰਤ ਸੰਵੇਦੀ ਸੂਚਕਅੰਕ ਸੈਂਸੇਕਸ ਸਵੇਰੇ 155.1 ਅੰਕਾਂ ਦੀ ਗਿਰਾਵਟ ਨਾਲ 35,820.53 'ਤੇ ਖੁੱਲ੍ਹਾ ਤੇ 806.47 ਅੰਕਾਂ ਜਾਂ 2.24 ਫੀਸਦੀ ਗਿਰਾਵਟ ਨਾਲ 35,169.16 'ਤੇ ਬੰਦ ਹੋਇਆ। ਦਿਨਭਰ ਦੇ ਕਾਰੋਬਾਰ 'ਚ ਸੈਂਸੇਕਸ ਨੇ 35,820.53 ਦੇ ਉੱਪਰੀ ਤੇ 35,022.12 ਦੇ ਹੇਠਲੇ ਪੱਧਰ ਨੂੰ ਛੂਹਿਆ।