ਨਵੀਂ ਦਿੱਲੀ: ਭਾਜਪਾ ਦੇ ਬਾਗੀ ਨੇਤਾ ਸ਼ਤਰੂਘਨ ਸਿਨ੍ਹਾ ਦੀ ਕਾਂਗਰਸ ‘ਚ ਸ਼ਾਮਲ ਹੋਣ ਦੀ ਤਾਰੀਖ ਅੱਗੇ ਵਧ ਗਈ ਹੈ। ਉਹ ਹੁਣ 6 ਅਪ੍ਰੈਲ ਨੂੰ ਰਸਮੀ ਤੌਰ 'ਤੇ ਕਾਂਗਰਸ ‘ਚ ਸ਼ਾਮਲ ਹੋਣਗੇ। ਇਸ ਬਾਰੇ ਸਿਨ੍ਹਾ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ।

ਬਿਹਾਰ ਦੇ ਕਾਂਗਰਸ ਪਾਰਟੀ ਦੇ ਸਕੱਤਰ ਸ਼ਕਤੀ ਸਿੰਘ ਗੋਹਿਲ ਨੇ ਟਵੀਟ ਕਰ ਇਸ ਦਾ ਐਲਾਨ ਕੀਤਾ ਕਿ ਸ਼ਤਰੁਘਨ ਅੱਜ ਰਾਹੁਲ ਗਾਂਧੀ ਨੂੰ ਮਿਲੇ ਤੇ ਦੇਸ਼ ਹਿੱਤ ‘ਚ ਕੰਮ ਕਰਨ ਲਈ ਉਨ੍ਹਾਂ ਨੇ ਕਾਂਗਰਸ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੂੰ ਓਫੀਸ਼ੀਅਲੀ 6 ਅਪ੍ਰੈਲ ਨੂੰ ਕਾਂਗਰਸ ਪਾਰਟੀ ‘ਚ ਸ਼ਾਮਲ ਕੀਤਾ ਜਾਵੇਗਾ।


ਉਂਝ ਸਿਨ੍ਹਾ ਦਾ ਪਾਰਟੀ ‘ਚ ਅੱਜ ਹੀ ਜਾਣਾ ਤੈਅ ਸੀ ਪਰ ਮਹਾਗਠਬੰਧਨ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਫਸੇ ਹੋਣ ਕਰਕੇ ਸਿਨ੍ਹਾ ਦੇ ਪਾਰਟੀ ‘ਚ ਸ਼ਮਾਲ ਹੋਣ ਦੇ ਸਮਾਗਮ ਨੂੰ ਰੱਦ ਕਰਨਾ ਪਿਆ। ਕਾਂਗਰਸ ‘ਚ ਵੀ ਸ਼ਤਰੁਘਨ ਸਿਨ੍ਹਾ ਪਟਨਾ ਤੋਂ ਉਮੀਦਵਾਰ ਬਣਨਾ ਚਾਹੁੰਦੇ ਹਨ।