ਸ਼ਤਰੂਘਨ ਦੇ ਕਾਂਗਰਸ 'ਚ ਜਾਣ ਮਗਰੋਂ ਪਤਨੀ ਪੂਨਮ ਸਿਨ੍ਹਾ ‘ਸਾਈਕਲ’ 'ਤੇ ਸਵਾਰ
ਏਬੀਪੀ ਸਾਂਝਾ | 16 Apr 2019 05:05 PM (IST)
ਉੱਤਰ ਪ੍ਰਦੇਸ਼ ਦੀ ਸਿਆਸਤ ‘ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਬੀਜੇਪੀ ਛੱਡ ਕਾਂਗਰਸ ਵਿੱਚ ਗਏ ਸ਼ਤਰੂਘਨ ਸਿਨ੍ਹਾ ਦੀ ਪਤਨੀ ਪੂਨਮ ਸਿਨ੍ਹਾ ਸਮਾਜਵਾਦੀ ਪਾਰਟੀ ‘ਚ ਸ਼ਾਮਲ ਹੋ ਗਈ ਹੈ।
ਲਖਨਊ: ਉੱਤਰ ਪ੍ਰਦੇਸ਼ ਦੀ ਸਿਆਸਤ ‘ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਬੀਜੇਪੀ ਛੱਡ ਕਾਂਗਰਸ ਵਿੱਚ ਗਏ ਸ਼ਤਰੂਘਨ ਸਿਨ੍ਹਾ ਦੀ ਪਤਨੀ ਪੂਨਮ ਸਿਨ੍ਹਾ ਸਮਾਜਵਾਦੀ ਪਾਰਟੀ ‘ਚ ਸ਼ਾਮਲ ਹੋ ਗਈ ਹੈ। ਜੀ ਹਾਂ, ਪੂਨਮ ਸਿਨ੍ਹਾ ਅਖਿਲੇਸ਼ ਯਾਦਵ ਦੀ ਪਤਨੀ ਤੇ ਸਾਂਸਦ ਡਿੰਪਲ ਯਾਦਵ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਾਮਲ ਹੋਈ। ਪੂਨਮ ਪਰਸੋਂ ਯਾਨੀ ਵੀਰਵਾਰ ਨੂੰ ਲਖਨਊ ਤੋਂ ਆਪਣੀ ਨਾਮਜ਼ਦਗੀ ਦਾਖਲ ਕਰੇਗੀ। ਇਸ ਤੋਂ ਪਹਿਲਾਂ ਉਹ ਕੱਲ੍ਹ ਲਖਨਊ ‘ਚ ਪ੍ਰੈੱਸ ਕਾਨਫਰੰਸ ਕਰੇਗੀ ਜਿਸ ‘ਚ ਡਿੰਪਲ ਯਾਦਵ ਵੀ ਮੌਜੂਦ ਰਹੇਗੀ। ਕਾਂਗਰਸ ਲਖਨਊ ਤੋਂ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰ ਰਹੀ। ਜਿੱਥੇ ਹੁਣ ਪੂਨਮ ਦਾ ਸਿੱਧਾ ਸਾਹਮਣਾ ਬੀਜੇਪੀ ਨੇਤਾ ਰਾਜਨਾਥ ਸਿੰਘ ਨਾਲ ਹੈ। ਲਖਨਊ ‘ਚ 6 ਮਈ ਨੂੰ ਵੋਟਾਂ ਪੈਣੀਆਂ ਹਨ। ਬੀਜੇਪੀ ਤੋਂ ਨਾਰਾਜ਼ ਸ਼ਤਰੂਘਨ ਸਿਨ੍ਹਾ ਨੇ ਵੀ ਹਾਲ ਹੀ ‘ਚ ਕਾਂਗਰਸ ਦਾ ਹੱਥ ਫੜਿਆ ਹੈ ਤੇ ਉਹ ਪਟਨਾ ਸਾਹਿਬ ਤੋਂ ਮੈਦਾਨ ‘ਚ ਉੱਤਰੇ ਹਨ। ਉਨ੍ਹਾਂ ਦਾ ਮੁਕਾਬਲਾ ਬੀਜੇਪੀ ਨੇਤਾ ਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨਾਲ ਹੋਵੇਗਾ।