ਮੁੰਬਈ: ਕਾਂਗਰਸ ਵਿੱਚ ਚੱਲ ਰਹੇ ਸਿਆਸੀ ਸੰਕਟ ਸਬੰਧੀ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਪੀਐਮ ਮੋਦੀ ਨੂੰ ਨਿਸ਼ਾਨੇ ’ਤੇ ਸਾਧਿਆ ਹੈ। ਠਾਕਰੇ ਨੇ ਕਿਹਾ ਕਿ ਕੇਂਦਰ ਨੂੰ ਰਾਜਪਾਲਾਂ ਵਾਂਗ ਹੀ ਮੁੱਖ ਮੰਤਰੀਆਂ ਦੀ ਨਿਯੁਕਤੀ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ।

 

ਉਲਹਾਸਨਗਰ ਵਿੱਚ ਰੈਲੀ ਦੌਰਾਨ ਠਾਕਰੇ ਨੇ ਕਿਹਾ ਕਿ ਜੇ ਲੋਕਤੰਤਰ ਦਾ ਘਾਣ ਹੀ ਕਰਨਾ ਹੈ ਤਾਂ ਦੇਸ਼ ਨੂੰ ਲੋਕਤੰਤਰੀ ਦੇਸ਼ ਕਹਾਉਣ ਦਾ ਕੀ ਫਾਇਦਾ ਹੈ। ਚੋਣਾਂ ਕਰਾਉਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਪ੍ਰਧਾਨ ਮੰਤਰੀ ਬਿਨਾਂ ਕਿਸੇ ਸਮੱਸਿਆ ਦੇ ਵਿਦੇਸ਼ ਦੌਰੇ ’ਤੇ ਜਾ ਸਕਣ।

ਕਰਨਾਟਕ ਵਿੱਚ ਕਾਂਗਰਸ ਤੇ ਜਨਤਾ ਦਲ ਸੈਕਿਊਲਰ (ਜੇਡੀਐਸ) ਨੇ 117 ਵਿਧਾਇਕਾਂ ਦੇ ਸਮਰਥਨ ਦਾ ਚਿੱਠੀ ਰਾਜਪਾਲ ਨੂੰ ਸੌਂਪੀ ਸੀ ਪਰ ਚੋਣ ਨਤੀਜਿਆਂ ਵਿੱਚ ਰਾਜਪਾਲ ਨੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਬੀਜੇਪੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਤੇ ਯੇਦਯੁਰੱਪਾ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਵਾ ਦਿੱਤੀ। ਬੀਜੇਪੀ ਕੋਲ 104 ਸੀਟਾਂ ਹਨ ਤੇ ਸਰਕਾਰ ਬਣਾਉਣ ਲਈ ਫ਼ਿਲਹਾਲ 104 ਸੀਟਾਂ ਦੀ ਜ਼ਰੂਰਤ ਹੈ।