ਮੁੰਬਈ: ਮੁੱਖ ਮੰਤਰੀ ਉਧਵ ਠਾਕਰੇ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ 30 ਸਤੰਬਰ 2019 ਤੱਕ 2 ਲੱਖ ਰੁਪਏ ਤੱਕ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪੈਸਾ ਸਿੱਧਾ ਕਿਸਾਨਾਂ ਦੇ ਖਾਤੇ 'ਚ ਭੇਜਿਆ ਜਾਵੇਗਾ।
ਠਾਕਰੇ ਨੇ ਕਿਹਾ, "ਮੇਰੀ ਸਰਕਾਰ 30 ਸਤੰਬਰ, 2019 ਤੱਕ ਬਕਾਇਆ ਫਸਲ ਕਰਜ਼ੇ ਮੁਆਫ਼ ਕਰੇਗੀ। ਕਰਜ਼ਾ ਮੁਆਫ਼ੀ ਦੀ ਹੱਦ ਦੋ ਲੱਖ ਰੁਪਏ ਰੱਖੀ ਗਈ ਹੈ। ਇਹ ਮਹਾਤਮਾ ਜੋਤਿਬਾ ਫੂਲੇ ਕਰਜ਼ਾ ਮੁਆਫ਼ੀ ਯੋਜਨਾ ਦੇ ਨਾਂ ਨਾਲ ਜਾਣੀ ਜਾਏਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਮੇਂ ‘ਤੇ ਕਰਜ਼ਾ ਵਾਪਸ ਕਰਨ ਵਾਲੇ ਕਿਸਾਨਾਂ ਲਈ ਵੀ ਇੱਕ ਖਾਸ ਯੋਜਨਾ ਤਿਆਰ ਕੀਤੀ ਜਾਵੇਗੀ। ਮਹਾਰਾਸ਼ਟਰ ਦੇ ਵਿੱਤ ਮੰਤਰੀ ਜੇਅੰਤ ਪਾਟਿਲ ਨੇ ਕਿਹਾ ਕਿ ਕਰਜ਼ ਮਾਫ਼ੀ ਸ਼ਰਤਹਿਤ ਹੋਵੇਗੀ। ਇਸ ਦਾ ਵੇਰਵਾ ਮੁੱਖ ਮੰਤਰੀ ਦਫ਼ਤਰ ਵਲੋਂ ਸਮੇਂ ਸਿਰ ਜਾਰੀ ਕੀਤਾ ਜਾਵੇਗਾ।
ਕਿਸਾਨਾਂ ਲਈ ਸਰਕਾਰ ਦਾ ਵੱਡਾ ਐਲਾਨ, ਮੁਆਫ਼ ਹੋਣਗੇ ਕਰਜ਼ੇ
ਏਬੀਪੀ ਸਾਂਝਾ
Updated at:
21 Dec 2019 08:47 PM (IST)
ਮੁੱਖ ਮੰਤਰੀ ਉਧਵ ਠਾਕਰੇ ਦਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਕਿਹਾ 30 ਸਤੰਬਰ 2019 ਤੱਕ 2 ਲੱਖ ਰੁਪਏ ਤੱਕ ਦੇ ਕਰਜ਼ ਮੁਆਫ਼ ਕਰਨ ਦਾ ਐਲਾਨ ਕੀਤਾ ਹੈ।ਉਹਨਾਂ ਕਿਹਾ ਇਹ ਪੈਸਾ ਸਿੱਧਾ ਕਿਸਾਨਾਂ ਦੇ ਖਾਤੇ 'ਚ ਭੇਜਿਆ ਜਾਵੇਗਾ।
- - - - - - - - - Advertisement - - - - - - - - -