ਉਧਵ ਠਾਕਰੇ ਨੇ ਕਿਹਾ ਕਿ ਬੀਜੇਪੀ ਨੇ ਇਸੇ ਤਰ੍ਹਾਂ ਦਾ ਵਾਅਦਾ ਸਾਲ 2019 ਦੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵੇਲੇ ਸ਼ਿਵ ਸੈਨਾ ਨਾਲ ਕੀਤਾ ਸੀ ਪਰ ਉਹ ਆਪਣੇ ਵਾਅਦੇ ਉੱਪਰ ਕਾਇਮ ਨਹੀਂ ਰਹੀ ਜਿਸ ਕਾਰਨ ਸੂਬੇ ਅੰਦਰ ਰਾਜਨੀਤਕ ਤਮਾਸ਼ਾ ਹੋਇਆ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਸਾਮਨਾ ਵਿੱਚ ਪ੍ਰਕਾਸ਼ਿਤ ਸੰਪਾਦਕੀ 'ਚ ਲਿਖਿਆ ਕਿ JDU ਬਿਹਾਰ ਚੋਣਾਂ ਵਿੱਚ 50 ਸੀਟਾਂ ਵੀ ਨਹੀਂ ਜਿੱਤੀ ਜਦਕਿ BJP ਨੇ 70 ਸੀਟਾਂ ਆਪਣੀ ਝੋਲੀ ਵਿੱਚ ਪਾਈਆਂ ਹਨ।
ਸਮਾਨਾ ਨੇ ਲਿਖਿਆ, "ਭਾਜਪਾ ਨੇਤਾ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਕਿ ਨਿਤੀਸ਼ ਕੁਮਾਰ ਬਿਹਾਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਭਾਂਵੇ ਉਨ੍ਹਾਂ ਦੀ ਪਾਰਟੀ ਨੂੰ ਘੱਟ ਸੀਟਾਂ ਮਿਲਣ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਸ਼ਿਵ ਸੈਨਾ ਨੂੰ ਵੀ ਅਜਿਹਾ ਭਰੋਸਾ ਦਿੱਤਾ ਗਿਆ ਸੀ ਜਿਸ ਦਾ ਸਨਮਾਨ ਨਹੀਂ ਕੀਤਾ ਗਿਆ। ਇਸ ਕਾਰਨ ਰਾਜ ਅੰਦਰ ਰਾਜਨੀਤਕ ਤਮਾਸ਼ਾ ਹੋਇਆ। ਸੰਪਾਦਕੀ ਨੇ ਲਿਖਿਆ, "ਜੇਕਰ ਨਿਤੀਸ਼ ਘੱਟ ਸੀਟਾਂ ਹੋਣ ਦੇ ਬਾਵਜੂਦ ਮੁੱਖ ਮੰਤਰੀ ਬਣ ਜਾਂਦੇ ਹਨ, ਤਾਂ ਇਸ ਦਾ ਸਿਹਰਾ ਸ਼ਿਵ ਸੈਨਾ ਨੂੰ ਜਾਣਾ ਚਾਹੀਦਾ ਹੈ।"
ਸਮਾਨਾ ਨੇ ਲਿਖਿਆ, "ਬਿਹਾਰ ਨੇ ਤੇਜਸਵੀ ਦੇ ਸ਼ਾਨਦਾਰ ਯੁੱਗ ਨੂੰ ਉਭਰਦੇ ਵੇਖਿਆ। ਉਹ ਇਕੱਲਾ ਹੀ ਸੱਤਾ ਵਿੱਚ ਬੈਠੇ ਲੋਕਾਂ ਨਾਲ ਲੜਿਆ। ਤੇਜਸ਼ਵੀ ਲਈ ਇਹ ਕਹਿਣਾ ਬੇਇਨਸਾਫੀ ਹੋਵੇਗੀ ਕਿ ਬਿਹਾਰ ਵਿੱਚ ਮੋਦੀ ਦਾ ਜਾਦੂ ਚਲਿਆ ਹੈ। ਬਿਹਾਰ ਚੋਣਾਂ ਦੇ ਨਤੀਜੇ ਜੋ ਸ਼ੁਰੂ ਵਿੱਚ ਇਕ ਪਾਸੜ ਵਖਾਈ ਦਿੱਤੇ ਉਹ ਤੇਜਸਵੀ ਦੇ ਕਾਰਨ ਹੀ ਮੁਕਾਬਲਾ ਸਖ਼ਤ ਸੀ।"