ਨਵੀਂ ਦਿੱਲੀ: ਜਨਕਪੁਰੀ ਪੁਲਿਸ ਸਟੇਸ਼ਨ ਦੇ ਐਸਐਚਓ ਦੀ ਇੱਕ ਸਾਧਵੀ ਤੋਂ ਸਿਰ ਦੀ ਮਾਲਸ਼ ਕਰਾਉਂਦੇ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਪੁਲਿਸ ਲਾਇਨ ਭੇਜ ਦਿੱਤਾ ਗਿਆ।


ਦਰਅਸਲ ਵਾਇਰਲ ਹੋਈ ਤਸਵੀਰ 'ਚ ਐਸਐਚਓ ਪੁਲਿਸ ਦੀ ਵਰਦੀ 'ਚ ਦਿਖਾਈ ਦੇ ਰਿਹਾ ਹੈ ਤੇ ਉਹ ਕੁਰਸੀ 'ਤੇ ਬੈਠਾ ਹੈ। ਕੁਰਸੀ ਪਿੱਛੇ ਖੜ੍ਹੀ ਸਾਧਵੀ ਉਸ ਦੇ ਸਿਰ ਦੀ ਮਾਲਿਸ਼ ਕਰ ਰਹੀ ਹੈ।


ਇਹ ਤਸਵੀਰ ਐਸਐਚਓ ਦੇ ਕੰਮ ਕਰਨ ਦੇ ਸਮੇਂ ਦੌਰਾਨ ਦੀ ਹੈ। ਤਸਵੀਰ ਸਾਹਮਣੇ ਆਉਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।