ਨਵੀਂ ਦਿੱਲੀ: 11 ਮਈ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਹੋਏ ਦੰਗੇ-ਫਸਾਦ ਨਾਲ ਸਬੰਧਤ ਵੀਡੀਓ ਸਾਹਮਣੇ ਆਈ ਹੈ ਜਿਸ ਨਾਲ ਪੁਲਿਸ ’ਤੇ ਸਵਾਲੀਆ ਚਿੰਨ੍ਹ ਖੜ੍ਹੇ ਹੋ ਗਏ ਹਨ। ਇਹ ਵੀਡੀਓ ਉਸੇ ਦਿਨ ਬਣਾਈ ਗਈ ਸੀ ਪਰ ਇੰਟਰਨੈੱਟ ਬੰਦ ਹੋਣ ਕਾਰਨ ਉਸ ਸਮੇਂ ਵਾਇਰਲ ਨਹੀਂ ਹੋ ਸਕੀ ਸੀ।

 

ਨੌਂ ਮਿੰਟ ਦੀ ਇਸ ਵੀਡੀਓ ਵਿੱਚ ਪੁਲਿਸ ਵਾਲੇ ਦੰਗਾਈਆਂ ਨੂੰ ਹੀ ਸੁਰੱਖਿਆ ਦਿੰਦੇ ਦਿਖਾਈ ਦੇ ਰਹੇ ਹਨ। ਵੀਡੀਓ ਉਸ ਸਮੇਂ ਬਣਾਈ ਗਈ ਜਦੋਂ ਦੰਗਾਈ ਨਵਾਬਪੁਰਾ ਵਿੱਚ ਵਾਹਨਾਂ ਤੇ ਦੁਕਾਨਾਂ ਨੂੰ ਅੱਗ ਲਾ ਰਹੇ ਸਨ। ਪੁਲਿਸ ਵਾਲਿਆਂ ਨੇ ਦੰਗਾਈਆਂ ਨੂੰ ਰੋਕਣ ਦੀ ਕੋਸ਼ਿਸ਼ ਤਕ ਨਹੀਂ ਕੀਤੀ ਸਗੋਂ ਉਨ੍ਹਾਂ ਦਾ ਸਾਥ ਦੇਣ ਲਈ ਉਨ੍ਹਾਂ ਨਾਲ ਖੜ੍ਹੇ ਹੋ ਗਏ। ਇਹ ਵੀਡੀਓ ਕਿਸੇ ਨੇ ਘਰ ਦੀ ਖਿੜਕੀ ਜਾਂ ਬਾਲਕੌਨੀ ਵਿੱਚੋਂ ਰਿਕਾਰਡ ਕੀਤੀ ਹੈ।

ਸ਼ੁੱਕਰਵਾਰ ਦਾ ਰਾਤ ਨੂੰ ਹੋਏ ਦੰਗੇ-ਫਸਾਦ ਦੇ ਬਾਅਦ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ। ਇਸ ਲਈ ਇਹ ਵੀਡੀਓ ਵਾਇਰਲ ਨਹੀਂ ਹੋਇਆ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਵੀਡੀਓ ਵੇਖਣ ਤੋਂ ਬਾਅਦ ਮਾਮਲੇ ਸਬੰਧੀ ਜਾਂ ਦੇ ਨਿਰਦੇਸ਼ ਦਿੱਤੇ ਹਨ। ਫ਼ਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਹਜ਼ਾਰ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ 11 ਮਈ ਨੂੰ ਦੋ ਧਿਰਾਂ ਵਿੱਚ ਝੜਪ ਹੋ ਗਈ ਸੀ ਜੋ ਬਾਅਦ ਵਿੱਦ ਦੰਗੇ-ਫਸਾਦ ਵਿੱਚ ਤਬਦੀਲ ਹੋ ਗਈ। ਇਸ ਵਿੱਚ ਇੱਕ ਨਾਬਾਲਗ਼ ਤੇ ਇੱਕ ਬਜ਼ੁਰਗ ਦੀ ਜਾਨ ਗਈ। ਦੰਗੇ ਵਿੱਚ 100 ਤੋਂ ਵੱਧ ਗੱਡੀਆਂ ਫੂਕ ਦਿੱਤੀਆਂ ਗਈਆਂ ਤੇ 60 ਤੋਂ ਵੱਧ ਦੁਕਾਨਾਂ ਸਾੜੀਆਂ ਗਈਆਂ ਜਿਸ ਨਾਲ ਵਪਾਰੀਆਂ ਦਾ ਕਰੀਬ 100 ਕਰੋੜ ਦਾ ਨੁਕਸਾਨ ਹੋਇਆ। ਇਸ ਪਿੱਛੋਂ ਪੁਲਿਸ ਨੇ ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲ਼ਿਆਂ ਨਾ ਸਥਿਤੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਦੰਗਾਈਆਂ ਨੇ ਪੁਲਿਸ ’ਤ ਵੀ ਪੱਥਰਬਾਜ਼ੀ ਕੀਤੀ ਜਿਸ ਨਾਲ 10 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ।

 

ਦੱਸਿਆ ਜਾ ਰਿਹਾ ਹੈ ਕਿ ਵਿਵਾਦ ਦੀ ਸ਼ੁਰੂਆਤ ਕਰੀਬ ਇੱਕ ਮਹੀਨੇ ਪਹਿਲਾਂ ਹੋਈ ਜਦੋਂ ਸ਼ਾਹਗੰਜ ਇਲਾਕੇ ਵਿੱਚ ਲੱਗੀ ਵੱਲਭ ਭਾਈ ਪਟੇਲ ਦੀ ਮੂਰਤੀ ਤੇ ਉਸ ਦੇ ਕੋਲ਼ ਲੱਗੀ ਪੁਰਾਣੀ ਘੜੀ ਜਿਸ ਦੀ ਮੁਰੰਮਤ ਕੀਤੀ ਜਾਣੀ ਸੀ। ਇਸ ਵਜ੍ਹਾ ਕਾਰਨ ਆਸ-ਪਾਸ ਦੀਆਂ ਛੋਟੀਆਂ ਦੁਕਾਨਾਂ ਨੂੰ ਹਟਾਉਣ ਦੀ ਗੱਲ ਹੋਈ ਜਾਂ ਦੋ ਧਿਰਾਂ ’ਚ ਵਿਵਾਦ ਛਿੜ ਪਿਆ।