ਬੀਤੇ ਕੱਲ੍ਹ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਲੀਡੀਅਰ ਬਿਕਰਮ ਮਜੀਠੀਆ ਨੇ ਵੀ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਆਪਣੇ ਰਿਵਾਇਤੀ ਵਿਰੋਧੀ ਨਵਜੋਤ ਸਿੱਧੂ ਖ਼ਿਲਾਫ਼ ਵੱਡਾ ਹਮਲਾ ਬੋਲਿਆ ਸੀ। ਮਜੀਠੀਆ ਨੇ ਕਾਂਗਰਸ ਨੂੰ ਅਪੀਲ ਕੀਤੀ ਕਿ ਸਿੱਧੂ ਪਾਰਟੀ ਵਿੱਚੋਂ ਵੀ ਬਾਹਰ ਦਾ ਰਸਤਾ ਦਿਖਾਇਆ ਜਾਵੇ। ਇਸ ਦਾਨ ਹੀ ਉਨ੍ਹਾਂ ਪੁਲਵਾਮਾ ਹਮਲੇ 'ਤੇ ਸਖ਼ਤ ਸਟੈਂਡ ਰੱਖਣ ਬਦਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਸ਼ਲਾਘਾ ਵੀ ਕੀਤੀ ਸੀ।
ਯਾਦ ਰਹੇ ਕਿ ਸਿੱਧੂ ਨੇ ਪੁਲਵਾਮਾ ਹਮਲੇ ਬਾਅਦ ਕਿਹਾ ਸੀ ਕਿ ਕੁਝ ਚੋਣਵੇਂ ਲੋਕਾਂ ਲਈ ਕੀ ਤੁਸੀਂ ਪੂਰੇ ਦੇਸ਼ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹੋ? ਇਸ ਤੋਂ ਇਲਾਵਾ ਉਨ੍ਹਾਂ ਕਿਹਾ ਸੀ ਕਿ ਕਿਸੇ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ?