ਨਵੀਂ ਦਿੱਲੀ: ਖਾਲਿਸਤਾਨੀ ਸੰਗਠਨਾਂ ਨੇ ਦਿੱਲੀ ਏਅਰਪੋਰਟ ਸਮੇਤ ਕਈ ਥਾਵਾਂ 'ਤੇ ਧਮਾਕਿਆਂ ਦੀ ਧਮਕੀ ਦਿੱਤੀ ਹੈ। ਖਾਲਿਸਤਾਨ ਸਮਰਥਕ ਸੰਗਠਨ ਸਿੱਖ ਫਾਰ ਜਸਟਿਸ ਨੇ ਡੀਸੀਪੀ ਏਅਰਪੋਰਟ ਰਾਜੀਵ ਰੰਜਨ ਦੀ ਫੋਟੋ ਲਾ ਕੇ ਉਨ੍ਹਾਂ ਨੂੰ ਫੇਸ ਆਫ ਟੈਰਰ ਐਲਾਨਿਆ। ਇਸ ਦੇ ਨਾਲ ਹੀ ਖਾਲਿਸਤਾਨੀ ਸੰਗਠਨ ਦੀ ਧਮਕੀ ਦੇ ਬਾਅਦ ਏਅਰਪੋਰਟ ਸਮੇਤ ਅਨੇਕ ਅਹਿਮ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।


ਖਾਲਿਸਤਾਨੀ ਸੰਗਠਨ ਨੇ ਟਵਿੱਟਰ 'ਤੇ ਵੀਡੀਓ ਵੀ ਜਾਰੀ ਕੀਤਾ। ਖੁਦ ਨੂੰ ਸਿੱਖ ਫਾਰ ਜਸਟਿਸ ਦਾ ਮਹਾਸਕੱਤਰ ਦੱਸਣ ਵਾਲੇ ਗੁਰਪਤਵੰਤ ਸਿੰਘ ਨੇ ਵੀਰਵਾਰ ਏਅਰ ਇੰਡੀਆ ਦੀ ਫਲਾਈਟ ਦਿੱਲੀ ਤੋਂ ਲੰਡਨ ਦੀ ਫਲਾਈਟ AI 111 ਤੇ AI531 ਨੂੰ ਰੋਕਣ ਦੀ ਧਮਕੀ ਦਿੱਤੀ।


ਇਸ ਟਵੀਟ ਦੇ ਤੁਰੰਤ ਬਾਅਦ ਦਿੱਲੀ ਪੁਲਿਸ ਦੀ ਐਂਟੀ ਟੈਰਰ ਯੂਨਿਟ ਐਕਟੀਵੇਟ ਹੋ ਗਈ। ਸੀਆਈਐਸਐਫ ਹੋਰ ਦਿੱਲੀ ਪੁਲਿਸ ਨੇ ਏਅਰਪੋਰਟ ਦੀ ਸੁਰੱਖਿਆ ਵਧਾ ਦਿੱਤੀ ਹੈ। ਮੰਗਲਵਾਰ ਨੂੰ ਸੀਆਈਐਸਐਫ ਅਤੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਏਅਰਪੋਰਟ ਦੀ ਸੁਰੱਖਿਆ ਨੂੰ ਲੈ ਕੇ ਇੱਕ ਬੈਠਕ ਵੀ ਕੀਤੀ।


US Elections Result: ਜਾਣੋ ਹੁਣ ਤਕ ਟਰੰਪ ਤੇ ਬਾਇਡਨ ਨੇ ਕਿਹੜੇ-ਕਿਹੜੇ ਸੂਬਿਆਂ 'ਚ ਜਿੱਤ ਕੀਤੀ ਦਰਜ


ਦਿੱਲੀ ਏਅਰਪੋਰਟ ਦੇ ਡੀਸੀਪੀ ਰਾਜੀਵ ਰੰਜਨ ਨੇ ਕਿਹਾ, 'ਏਅਰਪੋਰਟ 'ਚ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸਾਦੇ ਕੱਪੜਿਆਂ 'ਚ ਵੀ ਦਿੱਲੀ ਪੁਲਿਸ ਦੇ ਹਥਿਆਰਬੰਦ ਜਵਾਨ ਏਅਰਪੋਰਟ 'ਤੇ ਤਾਇਨਾਤ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ