ਹੁਣ ਹਰਿਆਣਾ ਦੇ ਵਿਗੜਣ ਲੱਗੇ ਹਾਲਾਤ, ਇੱਕੋ ਦਿਨ 111 ਨਵੇਂ ਕੋਰੋਨਾ ਕੇਸ, ਕੁੱਲ ਗਿਣਤੀ 2202
ਏਬੀਪੀ ਸਾਂਝਾ | 01 Jun 2020 04:18 PM (IST)
ਕੈਥਲ ‘ਚ ਕੋਰੋਨਾਵਾਇਰਸ ਬਿਮਾਰੀ ਦੇ 10 ਨਵੇਂ ਕੇਸ ਆਉਣ ਨਾਲ ਜ਼ਿਲ੍ਹੇ ਵਿਚ ਕੁੱਲ ਕੇਸਾਂ ਦੀ ਗਿਣਤੀ 23 ਹੋ ਗਈ। ਨਵੇਂ ਕੇਸ ਕਸਬੇ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਸਾਹਮਣੇ ਆਏ।
ਚੰਡੀਗੜ੍ਹ: ਹੁਣ ਕੋਰੋਨਾ (Coronavirus) ਨਾਲ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ (Haryana) ਦੇ ਹਾਲਾਤ ਵਿਗੜਣ ਲੱਗੇ ਹਨ। ਅੱਜ 111 ਨਵੇਂ ਕੋਰੋਨਾ ਕੇਸ (Corona patients) ਸਾਹਮਣੇ ਆਉਣ ਨਾਲ ਸਰਕਾਰ ਨੂੰ ਭਾਜੜਾਂ ਪੈ ਗਈਆਂ ਹਨ। ਇਸ ਦੇ ਨਾਲ ਹੀ ਮਰੀਜ਼ਾਂ ਦੀ ਕੁੱਲ ਗਿਣਤੀ ਗਿਣਤੀ 2202 ਤੱਕ ਪਹੁੰਚ ਗਈ ਹੈ। ਸੂਬੇ ਦੇ ਸਿਹਤ ਬੁਲੇਟਿਨ ਮੁਤਾਬਕ, Covid-19 ਦੇ ਕੇਸ ਗੁਰੂਗ੍ਰਾਮ (48), ਫਰੀਦਾਬਾਦ (6), ਸੋਨੀਪਤ (13), ਨੂਹ (2), ਪਲਵਲ (11), ਜੀਂਦ (2), ਫਤਿਹਬਾਦ (2), ਰੋਹਤਕ (14) ਤੇ ਹਿਸਾਰ (13) ਵਿੱਚ ਦਰਜ ਕੀਤੇ ਗਏ ਸੀ। ਹਰਿਆਣੇ ਵਿੱਚ ਸਰਗਰਮ ਕੇਸਾਂ ਦੀ ਕੁੱਲ ਗਿਣਤੀ 1,131 ਹੈ ਤੇ 20 ਵਿਅਕਤੀ ਇਸ ਬਿਮਾਰੀ ਕਰਕੇ ਦਮ ਤੋੜ ਚੁੱਕੇ ਹਨ। ਇਸ ਤੋਂ ਇਲਾਵਾ ਕੈਥਲ ‘ਚ ਇਸ ਬਿਮਾਰੀ ਦੇ 10 ਨਵੇਂ ਕੇਸ ਆਉਣ ਨਾਲ ਜ਼ਿਲ੍ਹੇ ਵਿਚ ਕੁੱਲ ਕੇਸਾਂ ਦੀ ਗਿਣਤੀ 23 ਹੋ ਗਈ। ਨਵੇਂ ਕੇਸ ਕਸਬੇ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਸਾਹਮਣੇ ਆਏ। ਸੀਐਮਓ ਡਾ. ਰਾਕੇਸ਼ ਸਹਿਲ ਨੇ ਦੱਸਿਆ ਕਿ ਸੰਕਰਮਿਤ ਦੇ ਸੈਂਪਲ ਸ਼ਨੀਵਾਰ ਨੂੰ ਭੇਜੇ ਗਏ ਸੀ ਤੇ ਸੋਮਵਾਰ ਨੂੰ ਰਿਪੋਰਟਾਂ ਮਿਲੀਆਂ ਸੀ। ਉਨ੍ਹਾਂ ਕਿਹਾ ਕਿ ਸੰਕਰਮਿਤ ਪਾਏ ਗਏ ਵਿਅਕਤੀਆਂ ਨੂੰ ਇਲਾਜ ਲਈ ਅਗਰੋਹਾ ਮੈਡੀਕਲ ਕਾਲਜ ਭੇਜਿਆ ਜਾ ਰਿਹਾ ਸੀ ਤੇ ਟੀਮਾਂ ਉਨ੍ਹਾਂ ਦੇ ਸੰਪਰਕ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਨਵੇਂ ਕੇਸ ਸਾਹਮਣੇ ਆਏ ਹਨ ਖੇਤਰਾਂ ਨੂੰ ਸੈਨੇਟਾਈਜ਼ ਕਰਨ ਤੇ ਉਨ੍ਹਾਂ ਖੇਤਰਾਂ ਵਿੱਚ ਲੋਕਾਂ ਦੀ ਆਵਾਜਾਈ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਤਵਾਰ ਨੂੰ ਹਰਿਆਣੇ ਵਿੱਚ ਸੰਕਰਮਣ ਦੇ 168 ਨਵੇਂ ਕੇਸ ਸਾਹਮਣੇ ਆਏ ਸੀ। ਗੁਰੂਗ੍ਰਾਮ ਵਿੱਚ ਕੁੱਲ 97 ਵਿਅਕਤੀਆਂ ਦੇ ਸਕਾਰਾਤਮਕ ਟੈਸਟ ਕੀਤੇ ਗਏ, ਇਸ ਤੋਂ ਬਾਅਦ 28 ਫਰੀਦਾਬਾਦ ਵਿੱਚ ਤੇ 20 ਭਿਵਾਨੀ ਵਿੱਚ ਆਏ।