ਏਐਨ 32 ਜਹਾਜ਼ 3 ਜੂਨ ਨੂੰ ਲਾਪਤਾ ਹੋਇਆ ਸੀ ਤੇ ਹਵਾਈ ਸੈਨਾ ਨੇ ਇਸ ਦੇ ਕ੍ਰੈਸ਼ ਹੋਣ ਦੀ ਪੁਸ਼ਟੀ 11 ਜੂਨ ਨੂੰ ਕਰ ਦਿੱਤੀ ਸੀ। ਜਹਾਜ਼ ‘ਚ 13 ਲੋਕ ਸਵਾਰ ਦੀ। ਫੌਜੀ ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ਦੇ ਟਾਟੋ ਦੇ ਉੱਤਰ ਪੁਰਬ ਤੇ ਲਿਪੋ ਦੇ ਉੱਤਰ ‘ਚ 16 ਕਿਮੀ ਦੀ ਦੂਰੀ ‘ਤੇ ਦੇਖਿਆ ਗਿਆ ਸੀ।
ਮਲਬਾ ਮਿਲਣ ਤੋਂ ਅਗਲੇ ਹੀ ਦਿਨ 15 ਪਰਬਤਰੋਹੀਆਂ ਦਾ ਦਲ ਹਾਦਸੇ ਵਾਲੀ ਥਾਂ ਕੋਲ ਉੱਤਰ ਗਏ ਸੀ। ਰਾਹਤ ਤੇ ਬਚਾਅ ਦਲ ਨੇ ਰੂਸੀ ਜਹਾਜ਼ ਏਐਨ-32 ਦਾ ਕਾਕਪਿਟ ਵਾਇਸ ਰਿਕਾਰਡਰ ਤੇ ਉਡਾਣ ਡਾਟਾ ਰਿਕਾਰਡਰ ਬਰਾਮਦ ਕੀਤੇ ਸੀ।