ਨਵੀਂ ਦਿੱਲੀ: ਇਸ ਵਾਰ ਠੰਢ ਸਾਰੇ ਰਿਕਾਰਡ ਤੋੜ ਰਹੀ ਹੈ। ਜਿੱਥੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਜ਼ੀਰੋ ਡਿਗਰੀ ਤੱਕ ਹੇਠਾਂ ਜਾ ਰਿਹਾ ਹੈ, ਉੱਥੇ ਹੀ ਪਹਾੜੀ ਇਲਾਕਿਆਂ ਵਿੱਚ ਨਦੀਆਂ ਨਾਲੇ ਜੰਮ ਗਏ ਹਨ।
#WATCH Jammu and Kashmir: Rail snow cutting machines used on Banihal-Srinagar-Baramulla section for clearing tracks. (source: Northern Railway) pic.twitter.com/QVmFH5sJbq
— ANI (@ANI) December 30, 2019
ਜੰਮੂ-ਕਸ਼ਮੀਰ ਵਿੱਚ ਬਹੁਤ ਬਰਫਬਾਰੀ ਹੋ ਰਹੀ ਹੈ। ਉੱਤਰੀ ਰੇਲਵੇ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਬਨੀਹਾਲ-ਸ਼੍ਰੀਨਗਰ-ਬਾਰਾਮੂਲਾ ਸੈਕਸ਼ਨ 'ਤੇ ਪਟੜੀ ਸਾਫ ਕਰਨ ਲਈ ਰੇਲ ਨਾਲ ਬਰਫ ਕੱਟੀ ਜਾ ਰਹੀ ਹੈ। ਅਜਿਹੇ ਦ੍ਰਿਸ਼ ਪੱਛਮੀ ਮੁਲਕਾਂ ਵਿੱਚ ਆਮ ਵੇਖਣ ਨੂੰ ਮਿਲਦੇ ਹਨ।
ਦੱਸ ਦਈਏ ਕਿ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਨੇ ਸਭ ਕੁਝ ਠੱਪ ਕਰ ਦਿੱਤਾ ਹੈ। ਇਸ ਦੇ ਬਾਵਜੂਦ ਆਵਾਜਾਈ ਨੂੰ ਬਹਾਲ ਕਰਨ ਲਈ ਰੇਲਵੇ ਕਟਟਿੰਗ ਮਸ਼ੀਨਾਂ ਨਾਲ ਪਟੜੀਆਂ ਸਾਫ ਕੀਤੀਆਂ ਜਾ ਰਹੀਆਂ ਹਨ।