ਸ਼ਿਮਲਾ: ਪਿਛਲੇ ਦਿਨੀਂ ਪਏ ਮੀਂਹ ਮਗਰੋਂ ਅੱਜ ਅਚਾਨਕ ਆਈ ਹਨੇਰੀ ਤੇ ਬਾਰਸ਼ ਤੇ ਹਲਕੀ ਬਰਫ਼ਬਾਰੀ ਨੇ ਪਹਾੜਾਂ ਦਾ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਿਜਲੀ ਤੇ ਸੰਚਾਰ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।


ਜ਼ਿਲ੍ਹੇ ਵਿੱਚ ਅਪਰੈਲ ਤੇ ਮਈ ਦੌਰਾਨ ਵਾਰ-ਵਾਰ ਮੀਂਹ ਤੇ ਬਰਫ਼ਬਾਰੀ ਕਾਰਨ ਗਰਮੀ ਦਾ ਅਹਿਸਾਸ ਨਹੀਂ ਹੋ ਰਿਹਾ। ਅਜਿਹਾ ਤਿੰਨ ਦਹਾਕਿਆਂ ਬਾਅਦ ਦੇਖਿਆ ਜਾ ਰਿਹਾ ਹੈ। ਅੱਜ ਸ਼ਿਮਲਾ ਵਿੱਚ ਰੁੱਤ ਦੀ 15ਵੀਂ ਵਾਰੀ ਬਰਫ਼ਬਾਰੀ ਹੋਈ। ਮੌਸਮ ਵਿੱਚ ਹੋਈ ਖਰਾਬੀ ਕਾਰਨ ਰਾਜਗੜ੍ਹ ਰੂਟ ਤੋਂ ਸੰਗੜਾਹ ਟੈਲੀਫ਼ੋਨ ਐਕਸਚੇਂਜ ਠੱਪ ਹੋ ਗਈ ਸੀ, ਜਿਸ ਨੂੰ ਕਾਫੀ ਸਮੇਂ ਬਾਅਦ ਚਾਲੂ ਕੀਤਾ ਗਿਆ।

ਲੋਕ ਸਭਾ ਚੋਣਾਂ ਬਿਜਲੀ ਦੀ ਪੂਰਤੀ ਵੀ ਵੱਡਾ ਅੜਿੱਕਾ ਬਣੀਆਂ ਹੋਈਆਂ ਹਨ। ਇਲਾਕੇ ਦੀਆਂ ਪੰਚਾਇਤਾਂ ਤੇ ਵਪਾਰ ਮੰਡਲ ਦੇ ਨੁਮਾਇੰਦਿਆਂ ਨੇ ਦੋਸ਼ ਲਾਇਆ ਕਿ ਪਿਛਲੇ ਦੋ ਸਾਲਾਂ ਤੋਂ ਬਿਜਲੀ ਘਰ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਬੱਤੀ ਗੁੱਲ ਹੈ।