ਜੰਮੂ: ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਵੈੱਬਸਾਈਟਾਂ ‘ਤੇ ਲੱਗੀ ਰੋਕ ਹਟਾਉਣ ਦਾ ਫੈਸਲਾ ਕੀਤਾ ਹੈ। ਪਿਛਲੇ ਸਾਲ 5 ਅਗਸਤ ਨੂੰ ਧਾਰਾ 370 ਹਟਾਉਣ ਤੋਂ ਬਾਅਦ ਇਹ ਪਾਬੰਦੀਆਂ ਲਾਈਆਂ ਗਈਆਂ ਸਨ।
ਇੱਕ ਨਵੇਂ ਆਦੇਸ਼ ਵਿੱਚ, ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਅੱਜ ਕਿਹਾ ਕਿ ਲੋਕਾਂ ਨੂੰ ਹੁਣ ਬਿਨਾਂ ਰੁਕਾਵਟ ਇੰਟਰਨੈੱਟ ਦੀ ਆਗਿਆ ਦਿੱਤੀ ਜਾਏਗੀ ਪਰ 2G ਸਪੀਡ ਨਾਲ।
ਹਾਲਾਂਕਿ ਪੋਸਟ-ਪੇਡ ਸਿਮ ਕਾਰਡ ਧਾਰਕ ਇੰਟਰਨੈੱਟ ਦੀ ਵਰਤੋਂ ਕਰਦੇ ਰਹਿਣਗੇ, ਇਹ ਸੇਵਾਵਾਂ ਪ੍ਰੀ-ਪੇਡ ਸਿਮ ਕਾਰਡਾਂ 'ਤੇ ਉਪਲਬਧ ਨਹੀਂ ਹੋਣਗੀਆਂ ਜਦੋਂ ਤੱਕ ਸਰਕਾਰੀ ਨਿਯਮਾਂ ਅਨੁਸਾਰ ਪ੍ਰਮਾਣਿਤ ਨਹੀਂ ਹੁੰਦਾ।
ਨਵਾਂ ਆਰਡਰ ਸਿਰਫ 17 ਮਾਰਚ ਤੱਕ ਇੱਕ ਪ੍ਰਯੋਗਾਤਮਕ ਅਧਾਰ ‘ਤੇ ਲਾਗੂ ਰਹੇਗਾ। ਅੱਗੇ ਇਹ ਹਦਾਇਤ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਪਹੁੰਚ/ਸੰਚਾਰ ਸਹੂਲਤਾਂ ਜਿਵੇਂ ਕਿ ਈ-ਟਰਮੀਨਲ, ਇੰਟਰਨੈਟ ਕਿਓਸਕ, ਸੈਲਾਨੀਆਂ, ਵਿਦਿਆਰਥੀਆਂ ਤੇ ਵਪਾਰੀਆਂ ਆਦਿ ਦੇ ਵਿਸ਼ੇਸ਼ ਪ੍ਰਬੰਧਾਂ ਤੋਂ ਇਲਾਵਾ ਜਾਰੀ ਰਹਿਣਗੀਆਂ।
ਜੰਮੂ 'ਚ ਸੋਸ਼ਲ ਮੀਡੀਆ ਬੈਨ ਹਟਿਆ, ਪਰ 2G ਸਪੀਡ ਨਾਲ ਚੱਲੇਗਾ ਇੰਟਰਨੈੱਟ
ਏਬੀਪੀ ਸਾਂਝਾ
Updated at:
04 Mar 2020 05:10 PM (IST)
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਵੈੱਬਸਾਈਟਾਂ ‘ਤੇ ਲੱਗੀ ਰੋਕ ਹਟਾਉਣ ਦਾ ਫੈਸਲਾ ਕੀਤਾ ਹੈ। ਪਿਛਲੇ ਸਾਲ 5 ਅਗਸਤ ਨੂੰ ਧਾਰਾ 370 ਹਟਾਉਣ ਤੋਂ ਬਾਅਦ ਇਹ ਪਾਬੰਦੀਆਂ ਲਾਈਆਂ ਗਈਆਂ ਸਨ।
- - - - - - - - - Advertisement - - - - - - - - -