ਨਵੀਂ ਦਿੱਲੀ: ਪਾਕਿਸਤਾਨੀ ਫ਼ੌਜ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੇ ਉਨ੍ਹਾਂ ਦੇ ਗਾਣੇ ਦੀ ਨਕਲ ਕੀਤੀ ਅਤੇ ਉਸ ‘ਚ ਥੋੜ੍ਹਾ ਬਦਲਾਅ ਕਰ ਉਸ ਨੂੰ ਭਾਰਤੀ ਫ਼ੌਜ ਨੂੰ ਸਮਰਪਿਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਸੈਨਾ ਨੇ ਬੀਜੇਪੀ ਵਿਧਾਇਕ ਦਾ ਮਜ਼ਾਕ ਉਡਾਉਂਦੇ ਹੋਏ ਸਲਾਹ ਦਿੱਤੀ ਹੈ ਕਿ ਉਹ ਸੱਚ ਬੋਲਣ ‘ਚ ਵੀ ਪਾਕਿਸਤਾਨ ਦੀ ਨਕਲ ਕਰੇ।


ਤੇਲੰਗਾਨਾ ਦੀ ਗੋਸ਼ਾਮਹਲ ਵਿਧਾਨਸਭਾ ਸੀਟ ਦੇ ਐਮਐਲਏ ਠਾਕੁਰ ਰਾਜਾ ਸਿੰਘ ਲੋਧ ਨੇ ਟਵੀਟ ਕੀਤਾ ਸੀ, “ਮੇਰਾ ਨਵਾਂ ਗਾਣਾ, ਜੋ ਸ਼੍ਰੀਰਾਮਨਵਮੀ ਮੌਕੇ ‘ਤੇ 14 ਅਪਰੈਲ ਨੂੰ ਦਪਹਿਰ 11:45 ‘ਤੇ ਜਾਰੀ ਕੀਤਾ ਜਾਵੇਗਾ, ਸਾਡੇ ਭਾਰਤੀ ਸੈਨਾ ਨੂੰ ਸਮਰਪਿਤ ਹੈ।”


ਲੋਧ ਨੇ ਜਦੋਂ ਸੋਸ਼ਲ ਮੀਡੀਆ ‘ਤੇ ਗਾਣੇ ਦਾ ਇੱਕ ਹਿੱਸਾ ਸ਼ੇਅਰ ਕੀਤਾ ਤਾਂ ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਕਿ ਇਹ ਗਾਣਾ ਪਾਕਿ ਦਿਹਾੜੇ ਮੌਕੇ ‘ਤੇ 23 ਮਾਰਚ ਨੂੰ ਉਨ੍ਹਾਂ ਦੀ ਮੀਡੀਆ ਦੀ ਇੱਕ ਇਕਾਈ ਨੇ ਜਾਰੀ ਕੀਤੇ ਗਾਣੇ ਦੀ ਨਕਲ ਹੈ ਅਤੇ ਇਸ ਗਾਣੇ ਨੂੰ ਸਾਹਿਰ ਅਲੀ ਬੱਗਾ ਨੇ ਲਿਖਿਆ ਹੈ।


ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਲੋਧ ਨੇ ‘ਜ਼ਿੰਦਾਬਾਦ ਪਾਕਿਸਤਾਨ' ਗਾਣੇ ਦੀ ਨਕਲ ਕੀਤੀ ਅਤੇ ਇਸ ‘ਚ ਕੁਝ ਬਦਲਾਅ ਕਰ ਇਸ ਨੂੰ ‘ਜ਼ਿੰਦਾਬਾਦ ਹਿੰਦੁਸਤਾਨ’ ਕਰ ਭਾਰਤੀ ਫ਼ੌਜ ਨੂੰ ਸਮਰਪਿਤ ਕਰ ਦਿੱਤਾ।