ਨਵੀਂ ਦਿੱਲੀ: ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦਿੱਲੀ ਹਿੰਸਾ ‘ਤੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਸੋਨੀਆ ਗਾਂਧੀ ਨੇ ਕਪਿਲ ਮਿਸ਼ਰਾ ਦਾ ਨਾਮ ਲਏ ਬਿਨਾਂ ਨਿਸ਼ਾਨਾ ਸਾਧਿਆ। ਕਾਂਗਰਸ ਆਗੂ ਨੇ ਪੁੱਛਿਆ ਕਿ ਪਿਛਲੇ ਐਤਵਾਰ ਤੋਂ ਗ੍ਰਹਿ ਮੰਤਰੀ ਕਿੱਥੇ ਸੀ ਅਤੇ ਉਹ ਕੀ ਕਰ ਰਿਹਾ ਸੀ।


ਸੋਨੀਆ ਗਾਂਧੀ ਨੇ ਕਿਤੇ ਇਹ ਪੰਜ ਸਵਾਲ:

1- ਪਿਛਲੇ ਐਤਵਾਰ ਤੋਂ ਗ੍ਰਹਿ ਮੰਤਰੀ ਕਿੱਥੇ ਸਨ ਅਤੇ ਉਹ ਕੀ ਕਰ ਰਹੇ ਸਨ?
2- ਦਿੱਲੀ ਦੇ ਮੁੱਖ ਮੰਤਰੀ ਕਿੱਥੇ ਸਨ ਅਤੇ ਉਹ ਕੀ ਕਰ ਰਹੇ ਸਨ?
3- ਹਿੰਸਾ ਵਾਲੇ ਖੇਤਰ ਵਿੱਚ ਕਿੰਨਾ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ?
4- ਪੁਲਿਸ ਸਥਿਤੀ 'ਤੇ ਕਾਬੂ ਕਿਉਂ ਨਹੀਂ ਰੱਖ ਸਕੀ?
5- ਅਰਧ ਸੈਨਿਕ ਬਲ ਨੂੰ ਕਿਉਂ ਨਹੀਂ ਬੁਲਾਇਆ ਗਿਆ?

ਸੋਨੀਆ ਗਾਂਧੀ ਨੇ ਕਿਹਾ ਕਿ "ਭਾਜਪਾ ਨੇਤਾਵਾਂ ਨੇ ਭੜਕਾਉ ਬਿਆਨ ਦੇ ਕੇ ਹਿੰਸਾ ਭੜਕਾਈ "। ਉਨ੍ਹਾਂ ਕਿਹਾ ਕਿ ਹਿੰਸਾ ਪਿੱਛੇ ਇੱਕ ਸਾਜਿਸ਼ ਹੈ, ਦੇਸ਼ ਨੇ ਇਹ ਦਿੱਲੀ ਚੋਣਾਂ ਵੇਲੇ ਵੀ ਵੇਖਿਆ ਸੀ। ਕਈ ਭਾਜਪਾ ਨੇਤਾਵਾਂ ਨੇ ਭੜਕਾਉ ਟਿੱਪਣੀਆਂ ਕੀਤੀਆਂ ਅਤੇ ਨਫ਼ਰਤ ਦਾ ਮਾਹੌਲ ਪੈਦਾ ਕੀਤਾ।

ਸੋਨੀਆ ਗਾਂਧੀ ਨੇ ਕਿਹਾ, “ਦਿੱਲੀ ਪੁਲਿਸ ਪਿਛਲੇ 72 ਘੰਟਿਆਂ ਵਿੱਚ ਅਧਰੰਗੀ ਬਣੀ ਹੋਈ ਹੈ। ਹੁਣ ਤਕ ਤਕਰੀਬਨ 18 ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ ਵਿੱਚ ਇੱਕ ਹੈੱਡ ਕਾਂਸਟੇਬਲ ਵੀ ਸ਼ਾਮਲ ਹੈ ਅਤੇ ਸੈਂਕੜੇ ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਗੋਲੀਬਾਰੀ ਦੇ ਜ਼ਖਮਾਂ ਨਾਲ ਜ਼ਖਮੀ ਹਨ। ਉੱਤਰ ਪੂਰਬੀ ਦਿੱਲੀ ਦੀਆਂ ਸੜਕਾਂ 'ਤੇ ਹਿੰਸਾ ਨਿਰੰਤਰ ਜਾਰੀ ਹੈ।''

ਸੋਨੀਆ ਨੇ ਕਿਹਾ, "ਮੁੱਖ ਮੰਤਰੀ ਅਤੇ ਦਿੱਲੀ ਸਰਕਾਰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਪ੍ਰਸ਼ਾਸਨ ਨੂੰ ਸਰਗਰਮ ਨਾ ਕਰਨ ਲਈ ਬਰਾਬਰ ਜ਼ਿੰਮੇਵਾਰ ਹਨ।" ਇਹ ਦੋਵਾਂ ਸਰਕਾਰਾਂ ਦੀ ਸਮੂਹਿਕ ਅਸਫਲਤਾ ਹੈ ਜਿਸ ਦਾ ਨਤੀਜਾ ਰਾਜਧਾਨੀ ਵਿੱਚ ਇੱਕ ਵੱਡਾ ਦੁਖਾਂਤ ਹੋਇਆ ਹੈ। ”ਉਨ੍ਹਾਂ ਕਿਹਾ ਕਿ“ ਕੇਂਦਰ ਅਤੇ ਕੇਂਦਰੀ ਗ੍ਰਹਿ ਮੰਤਰੀ ਦਿੱਲੀ ਦੀ ਮੌਜੂਦਾ ਸਥਿਤੀ ਲਈ ਜ਼ਿੰਮੇਵਾਰ ਹਨ। ਕੇਂਦਰੀ ਗ੍ਰਹਿ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਸਬੰਧਿਤ ਖ਼ਬਰ:

https://punjabi.abplive.com/news/ib-officer-found-dead-in-northeast-delhis-chand-bagh-526121/amp