ਨਵੀਂ ਦਿੱਲੀ: ਸੋਸ਼ਲ ਮੀਡੀਆ ’ਤੇ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੀ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਾਂਗਰਸ ਦੇ ਇੰਸਟਾਗ੍ਰਾਮ ਹੈਂਡਲ @incindia ਤੋਂ ਸ਼ੇਅਰ ਹੋਈ ਇਸ ਤਸਵੀਰ ਨਾਲ ਲਿਖਿਆ ਗਿਆ ਹੈ ਕਿ ਇਸ ਨੂੰ ਸੋਨੀਆ ਗਾਂਧੀ ਦੇ ਪਤੀ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਖ਼ੁਦ ਕਲਿੱਕ ਕੀਤਾ ਸੀ।

ਫੋਟੋ ਨੂੰ ਸ਼ੇਅਰ ਕਰਦਿਆਂ ਇਸ ਨੂੰ ਕੈਪਸ਼ਨ ਦਿੱਤੀ ਗਈ ਹੈ, ‘ਦ ਗ੍ਰੇਸ ਐਂਡ ਚਾਰਮ ਆਫ ਸੋਨੀਆ ਗਾਂਧੀ ਕੈਪਚਰਡ ਥ੍ਰੂ ਦਿ ਲੈਂਸ ਆਫ ਰਾਜੀਵ ਗਾਂਧੀ!’ ਇੰਸਟਾਗ੍ਰਾਮ ’ਤੇ ਕਾਂਗਰਸ ਨੂੰ ਫੌਲੋ ਕਰਨ ਵਾਲੇ ਲੋਕ ਨਾ ਸਿਰਫ ਸੋਨੀਆ ਗਾਂਧੀ ਦੀ ਇਸ ਤਸਵੀਰ ਦੀ ਤਾਰੀਫ ਕਰ ਰਹੇ ਹਨ, ਬਲਕਿ ਰਾਜੀਵ ਗਾਂਧੀ ਦੀ ਫੋਟੋਗ੍ਰਾਫੀ ਦੀਆਂ ਵੀ ਚਰਚਾਵਾਂ ਹੋ ਰਹੀਆਂ ਹਨ।


ਸੋਨੀਆ ਗਾਂਧੀ ਦੀ ਇਸ ਤਸਵੀਰ ਨੂੰ ਵੀ ਵੀਰਵਾਰ ਦੁਪਹਿਰ ਕਰੀਬ 3 ਵਜੇ ਪੋਸਟ ਕੀਤਾ ਗਿਆ ਸੀ। ਉਦੋਂ ਤੋਂ ਹੀ ਇਹ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਹੁਣ ਤਕ ਇਸ ਫੋਟੋ ਹਜ਼ਾਰਾਂ ਲੋਕ ਲਾਈਕ ਕਰ ਚੁੱਕੇ ਹਨ। ਫੋਟੋ ’ਤੇ ਲੋਕ ਕੁਮੈਂਟ ਕਰ ਕੇ ਆਪੋ-ਆਪਣੀ ਰਾਏ ਰੱਖ ਰਹੇ ਹਨ।