ਨਵੀਂ ਦਿੱਲੀ: ਪੂਰੀ ਦੁਨੀਆ 'ਚ ਕੋਰੋਨਾ ਦਾ ਡਰ ਫਿਰ ਤੋਂ ਦੇਖਿਆ ਜਾ ਰਿਹਾ ਹੈ। ਇੱਕ ਵਾਰ ਫਿਰ ਕਈ ਦੇਸ਼ ਯਾਤਰਾ ਪਾਬੰਦੀ ਵਰਗੇ ਸਖ਼ਤ ਫੈਸਲੇ ਲੈਂਦੇ ਨਜ਼ਰ ਆ ਰਹੇ ਹਨ। ਇਹ ਸਭ ਹੋ ਰਿਹਾ ਹੈ ਤੇ ਬਹੁਤ ਸਾਰੀਆਂ ਪਾਬੰਦੀਆਂ ਵਾਪਸ ਆ ਰਹੀਆਂ ਹਨ, ਜਿਸ ਦਾ ਕਾਰਨ ਸਿਰਫ ਓਮੀਕ੍ਰੋਨ ਵੇਰੀਐਂਟ ਹੈ। ਦੱਸ ਦਈਏ ਕਿ ਵਰਤਮਾਨ ਵਿੱਚ ਦੁਨੀਆ ਅਫਰੀਕੀ ਦੇਸ਼ਾਂ ਵਿੱਚ ਕੋਰੋਨਾ ਦੇ ਇਸ ਨਵੇਂ ਤੇ ਵਧੇਰੇ ਸ਼ਕਤੀਸ਼ਾਲੀ ਰੂਪ ਨੂੰ ਲੈ ਕੇ ਡਰੀ ਹੋਈ ਹੈ।


ਹੁਣ ਪੂਰੀ ਦੁਨੀਆ ਓਮੀਕ੍ਰੋਨ ਤੋਂ ਡਰੀ ਹੋਈ ਜਾਪ ਰਹੀ ਹੈ, ਪਰ ਦੱਖਣੀ ਅਫ਼ਰੀਕਾ ਵਿੱਚ ਸਭ ਤੋਂ ਮਾੜੀ ਸਥਿਤੀ ਚੱਲ ਰਹੀ ਹੈ। ਇਸ ਅਫਰੀਕੀ ਦੇਸ਼ 'ਚ ਵੱਡੀ ਗਿਣਤੀ 'ਚ ਲੋਕ ਕੋਰੋਨਾ ਦੀ ਲਪੇਟ 'ਚ ਆ ਰਹੇ ਹਨ। ਸਥਿਤੀ ਬਦਤਰ ਹੈ ਕਿਉਂਕਿ ਜ਼ਿਆਦਾਤਰ ਮਰੀਜ਼ ਓਮੀਕ੍ਰੋਨ ਵੇਰੀਐਂਟ ਨਾਲ ਸੰਕਰਮਿਤ ਹਨ ਤੇ ਸਥਿਤੀ ਕਿੰਨੀ ਚਿੰਤਾਜਨਕ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਦੱਖਣੀ ਅਫਰੀਕਾ ਵਿੱਚ ਲੈਵਲ ਵਨ ਲੌਕਡਾਊਨ ਲਗਾਇਆ ਗਿਆ ਹੈ। ਬਾਜ਼ਾਰ ਬੰਦ ਹਨ, ਸੜਕਾਂ ਸੁੰਨਸਾਨ ਹਨ ਤੇ ਲੋਕ ਮੁੜ ਆਪਣੇ ਘਰਾਂ ਵਿੱਚ ਕੈਦ ਹੋਏ ਨਜ਼ਰ ਆ ਰਹੇ ਹਨ।


ਜਾਣਕਾਰੀ ਲਈ, ਦੱਸ ਦੇਈਏ ਕਿ ਦੱਖਣੀ ਅਫਰੀਕਾ ਵਿੱਚ ਕੁੱਲ ਪੰਜ ਤਰ੍ਹਾਂ ਦੇ ਲੌਕਡਾਊਨ ਲਗਾਏ ਜਾ ਸਕਦੇ ਹਨ। ਇਸ ਵਿੱਚ ਸਭ ਤੋਂ ਸਖ਼ਤ ਲੌਕਡਾਊਨ ਨੂੰ ਪੰਜਵੀਂ ਸ਼੍ਰੇਣੀ ਦਾ ਮੰਨਿਆ ਜਾਂਦਾ ਹੈ। ਅਜਿਹੇ 'ਚ ਦੱਖਣੀ ਅਫਰੀਕਾ 'ਚ ਫਿਲਹਾਲ ਲੌਕਡਾਊਨ 1 ਲਾਗੂ ਕਰ ਦਿੱਤਾ ਗਿਆ ਹੈ।


ਇਸ ਦੇ ਨਾਲ ਹੀ ਜੇਕਰ ਹਾਲਾਤ ਵਿਗੜਦੇ ਹਨ ਤਾਂ ਸਰਕਾਰ ਹੋਰ ਸਖ਼ਤੀ ਕਰਨ ਬਾਰੇ ਵਿਚਾਰ ਕਰ ਸਕਦੀ ਹੈ। ਫਿਲਹਾਲ ਲੋਕ ਲੌਕਡਾਊਨ ਦੀ ਪਹਿਲੀ ਸ਼੍ਰੇਣੀ ਤੋਂ ਚਿੰਤਤ ਹਨ। ਵਪਾਰੀ ਦੱਸ ਰਹੇ ਹਨ ਕਿ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਨੁਕਸਾਨ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਕਈ ਦੇਸ਼ਾਂ ਨੇ ਦੱਖਣੀ ਅਫਰੀਕਾ 'ਤੇ ਯਾਤਰਾ ਪਾਬੰਦੀ ਲਗਾ ਦਿੱਤੀ ਹੈ।



ਇਹ ਵੀ ਪੜ੍ਹੋ: Ban on Internation Flights: ਵਿਦੇਸ਼ ਆਉਣ-ਜਾਣ ਵਾਲਿਆਂ ਨੂੰ ਮੁੜ ਝਟਕਾ, ਓਮੀਕਰੋਨ ਦੇ ਖਤਰੇ ਕਰਕੇ ਕੌਮਾਂਤਰੀ ਉਡਾਣਾਂ 'ਤੇ ਜਾਰੀ ਰਹੇਗੀ ਪਾਬੰਦੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904