ਨਵੀਂ ਦਿੱਲੀ: ਰੂਸ ਦੀ ਕੋਵਿਡ ਵੈਕਸੀਨ (Russian Corona Vaccine) ‘ਸਪੂਤਨਿਕ ਵੀ’ਦੀ ਕੀਮਤ ਤੈਅ ਕਰ ਦਿੱਤੀ ਗਈ ਹੈ। ਭਾਰਤ ’ਚ ਸਪੂਤਨਿਕ ਵੈਕਸੀਨ ਦੀ ਕੀਮਤ 948 ਰੁਪਏ (Sputnik V Price) ਹੋਵੇਗੀ ਪਰ ਇਸ ’ਤੇ 5 ਫ਼ੀ ਸਦੀ ਜੀਐਸਟੀ (GST) ਵੀ ਲੱਗੇਗਾ, ਜਿਸ ਕਰਕੇ ਇਸ ਦੀ ਇੱਕ ਡੋਜ਼ ਦੀ ਕੀਮਤ 995 ਰੁਪਏ ਹੋ ਜਾਵੇਗੀ।


ਪਿਛਲੇ ਮਹੀਨੇ ਡੀਸੀਜੀਆਈ (DCGI) ਨੇ ‘ਸਪੂਤਨਿਕ ਵੀ’ ਦੇ ਉਪਯੋਗ ਦੀ ਮਨਜ਼ੂਰੀ ਦਿੱਤੀ ਸੀ। ਡਾ. ਰੈੱਡੀਜ਼ ਲੈਬ. ਨੇ ਕਿਹਾ ਕਿ ਲੋਕਲ ਸਪਲਾਈ ਸ਼ੁਰੂ ਹੋਣ ਤੋਂ ਬਾਅਦ ਕੀਮਤ ਘੱਟ ਹੋ ਸਕਦੀ ਹੈ। ਦੇਸ਼ ’ਚ ਅੱਜ ਪਹਿਲੀ ਵਾਰ ਵਿਦੇਸ਼ੀ ਵੈਕਸੀਨ ਲੱਗੀ ਹੈ। ਹੈਦਰਾਬਾਦ ’ਚ ‘ਸਪੂਤਨਿਕ’ ਦੀ ਪਹਿਲੀ ਡੋਜ਼ ਡਾ. ਰੈੱਡੀਜ਼ ਲੈਬ ਦੇ ਕਸਟਮ ਫ਼ਾਰਮਾ ਸਰਵਿਸੇਜ਼ ਦੇ ਗਲੋਬਲ ਹੈੱਡ ਦੀਪਕ ਸਪਰਾ ਨੂੰ ਦਿੱਤੀ ਗਈ।



ਕੇਂਦਰੀ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਕੋਵਿਡ ਮਹਾਮਾਰੀ ਵਿਰੁੱਧ ਰੂਸ ਦੀ ਵੈਕਸੀਨ ‘ਸਪੂਤਨਿਕ ਵੀ’ ਅਗਲੇ ਹਫ਼ਤੇ ਦੇ ਸ਼ੁਰੂ ’ਚ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਉਪਲਬਧ ਹੋਵੇਗੀ। ਸਰਕਾਰ ਵੱਲੋਂ ਇਹ ਐਲਾਨ ਰੂਸ ਤੋਂ ਹੈਦਰਾਬਾਦ ’ਚ ‘ਸਪੂਤਨਿਕ ਵੀ’ ਵੈਕਸੀਨ ਦੀਆਂ 1,50,000 ਖ਼ੁਰਾਕਾਂ ਦੀ ਪਹਿਲੀ ਖੇਪ ਪੁੱਜਣ ਦੇ 12 ਦਿਨਾਂ ਬਾਅਦ ਕੀਤਾ ਗਿਆ।


 ‘ਸਪੂਤਨਿਕ ਵੀ’ ਨੂੰ ਰੂਸ ਦੇ ਗਾਮਾਲੇਯਾ ਨੈਸ਼ਨਲ ਸੈਂਟਰ ਵੱਲੋਂ ਵਿਕਸਤ ਕੀਤਾ ਗਿਆ ਹੈ। ਇਹ ਭਾਰਤ ’ਚ ਅਜਿਹੇ ਸਮੇਂ ਇਸਤੇਮਾਲ ’ਚ ਲਿਆਂਦਾ ਜਾਣ ਵਾਲਾ ਤੀਜਾ ਟੀਕਾ ਹੋਵੇਗਾ, ਜਦੋਂ ਦੇਸ਼ ਦੂਜੀ ਖ਼ਤਰਨਾਕ ਲਹਿਰ ਦੀ ਲਪੇਟ ’ਚ ਹੈ। ਇਸ ਦੌਰਾਨ ਭਾਰਤ ’ਚ ਟੀਕਿਆਂ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ।


ਇਹ ਭਾਰਤੀ ਬਾਜ਼ਾਰ ’ਚ ਤੀਜੀ ਵੈਕਸੀਨ ਹੋਵੇਗੀ। ਇਸ ਤੋਂ ਪਹਿਲਾਂ ਪੁਣੇ ਸਥਿਤ ਸੀਰਮ ਇੰਸਟੀਚਿਊਟ ਆੱਫ਼ ਇੰਡੀਆ ਵੱਲੋਂ ‘ਕੋਵੀਸ਼ੀਲਡ’ ਤੇ ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਟਿਡ ਵੱਲੋਂ ਵਿਕਸਤ ‘ਕੋਵੈਕਸੀਨ’ ਭਾਰਤੀ ਨਾਗਰਿਕਾਂ ਲਈ ਬਾਜ਼ਾਰ ’ਚ ਆ ਚੁੱਕੀ ਹੈ। 91.6 ਫ਼ੀਸਦੀ ਪ੍ਰਭਾਵਕਤਾ ਨਾਲ ‘ਸਪੂਤਨਿਕ ਵੀ’ ਦੁਨੀਆ ’ਚ ਕੋਵਿਡ ਵਿਰੁੱਧ ਪਹਿਲੀ ਵੈਕਸੀਨ ਹੈ।


ਇਹ ਵੀ ਪੜ੍ਹੋ: Salman Khans Radhe: IMDB ਰੇਟਿੰਗਜ਼ ’ਚ ਮੂਧੇ ਮੂੰਹ ਡਿੱਗੀ Salman Khan ਦੀ ਫ਼ਿਲਮ ‘Radhe’, ਸਭ ਤੋਂ ਖ਼ਰਾਬ ਫ਼ਿਲਮਾਂ ’ਚ ਸ਼ਾਮਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904