ਸ੍ਰੀਨਗਰ: ਜੰਮੂ ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਕਸ਼ਮੀਰ ਦੇ ਹਾਲਾਤ ਬਾਰੇ ਵੱਖ-ਵੱਖ ਖਬਰਾਂ ਆ ਰਹੀਆਂ ਹਨ। ਸਰਕਾਰ ਦਾਅਵਾ ਕਰ ਰਹੀ ਹੈ ਕਿ ਪਾਬੰਦੀਆਂ ਵਿੱਚ ਲਗਾਤਾਰ ਢਿੱਲ ਦਿੱਤੀ ਜਾ ਰਹੀ ਹੈ ਪਰ ਸ੍ਰੀਨਗਰ ਦੇ ਮੇਅਰ ਜੁਨੈਦ ਆਜ਼ਿਮ ਮੱਟੂ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸੜਕਾਂ 'ਤੇ ਲਾਸ਼ਾਂ ਨਹੀਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਭ ਠੀਕ ਹੈ। ਉਨ੍ਹਾਂ ਸੂਬੇ ਦੇ ਨੇਤਾਵਾਂ ਦੀ ਨਜ਼ਰਬੰਦੀ ਦੀ ਵੀ ਅਲੋਚਨਾ ਕੀਤੀ। ਦੱਸ ਦੇਈਏ ਕੇਂਦਰ ਸਰਕਾਰ ਨੇ ਇਕ ਹੁਕਮ ਦੇ ਜ਼ਰੀਏ ਜੰਮੂ ਤੇ ਸ੍ਰੀਨਗਰ ਦੇ ਮੇਅਰ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਹੈ।
ਜੁਨੈਦ ਅਜ਼ੀਮ ਮੱਟੂ ਨੇ ਕਿਹਾ, 'ਅਜੇ ਵੀ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜੋ ਆਪਣੇ ਮੈਂਬਰਾਂ ਨਾਲ ਗੱਲ ਨਹੀਂ ਕਰ ਪਾ ਰਹੇ। ਕੇਂਦਰ ਸਰਕਾਰ ਦੇ ਫੈਸਲੇ ਨਾਲ ਹੋਂਦ ਦਾ ਸੰਕਟ ਬਣ ਗਿਆ ਹੈ। ਅਸੀਂ ਹਮੇਸ਼ਾਂ ਹਿੰਸਾ ਦੇ ਖਤਰੇ ਨਾਲ ਜੀਉਂਦੇ ਹਾਂ, ਇਹ ਕੋਈ ਨਵਾਂ ਦ੍ਰਿਸ਼ ਨਹੀਂ ਹੈ। ਪਰ ਬੁਨਿਆਦੀ ਅਧਿਕਾਰਾਂ ਦੀ ਵਾਪਸੀ ਨੂੰ ਜਾਇਜ਼ ਠਹਿਰਾਉਣਾ ਕਸ਼ਮੀਰ ਵਿੱਚ ਯਲਗਾਵ ਦਾ ਮੁੱਢਲਾ ਅਧਾਰ ਹੈ।'
ਮੇਅਰ ਜੁਨੈਦ ਅਜ਼ੀਮ ਮੱਟੂ ਸੱਜਾਦ ਲੋਨ ਦੀ ਪਾਰਟੀ ਜੇਕੇਪੀਸੀ ਦੇ ਬੁਲਾਰਾ ਵੀ ਹਨ। ਜੰਮੂ-ਕਸ਼ਮੀਰ ਦੇ ਫੈਸਲੇ ਤੋਂ ਬਾਅਦ ਨਜ਼ਰਬੰਦ ਕੀਤੇ ਗਏ ਨੇਤਾਵਾਂ ਵਿੱਚ ਸਾਜਦ ਲੋਨ ਵੀ ਸ਼ਾਮਲ ਹਨ। ਦੱਸ ਦੇਈਏ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜੰਮੂ-ਕਸ਼ਮੀਰ ਵਿੱਚ ਪਾਬੰਦੀ ਲਾਉਣ ਦੀ ਜ਼ਰੂਰਤ ਨੂੰ ਜਾਇਜ਼ ਠਹਿਰਾਇਆ ਸੀ। ਪਿਛਲੇ ਹਫ਼ਤੇ ਉਨ੍ਹਾਂ ਕਿਹਾ ਸੀ ਕਿ ਅੱਤਵਾਦੀਆਂ ਨੂੰ ਰੋਕਣ ਲਈ ਅਜਿਹੇ ਕਦਮ ਜ਼ਰੂਰੀ ਸਨ।