10 ਦਿਨਾਂ ’ਚ ਲੱਖ ਸੈਲਾਨੀਆਂ ਕੀਤੇ ਸਰਦਾਰ ਪਟੇਲ ਦੇ ਦਰਸ਼ਨ, 2.1 ਕਰੋੜ ਦੀ ਕਮਾਈ
ਏਬੀਪੀ ਸਾਂਝਾ
Updated at:
11 Nov 2018 11:36 AM (IST)
NEXT
PREV
ਰਾਜਪੀਪਲਾ: ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿੱਚ ਬਣੇ ‘ਸਟੈਚੂ ਆਫ ਯੂਨਿਟੀ’ ਨੂੰ ਵੇਖਣ ਲਈ 10 ਦਿਨਾਂ ਵਿੱਚ ਕਰੀਬ ਇੱਕ ਲੱਖ ਲੋਕ ਪੁੱਜੇ। ਮੀਡੀਆ ਰਿਪੋਰਟਾਂ ਮੁਤਾਬਕ ਟਿਕਟਾਂ ਦੀ ਵਿਕਰੀ ਤੋਂ ਹੁਣ ਤਕ 2.1 ਕਰੋੜ ਰੁਪਏ ਦੀ ਕਮਾਈ ਹੋ ਚੁੱਕੀ ਹੈ। ਸਰਦਾਰ ਪਟੇਲ ਦੀ ਮੂਰਤੀ ਵੇਖਣ ਲਈ ਸ਼ਨੀਵਾਰ ਨੂੰ ਵੀ ਰਿਕਾਰਡ 27 ਹਜ਼ਾਰ ਲੋਕ ਪੁੱਜੇ। ਪ੍ਰਧਾਨ ਮੰਤਰੀ ਨੇ 31 ਅਕਤੂਬਰ ਨੂੰ ਸਰਦਾਰ ਪਟੇਲ ਦੇ ਸਮਾਰਕ ਦਾ ਉਦਘਾਟਨ ਕੀਤਾ ਸੀ। ਪਹਿਲੀ ਨਵੰਬਰ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ। ਉਸ ਤੋਂ ਬਾਅਦ ਇੱਕ ਦਿਨ ਵਿੱਚ ਆਉਣ ਵਾਲੇ ਲੋਕਾਂ ਦੀ ਇਹ ਸਭ ਤੋਂ ਜ਼ਿਆਦਾ ਗਿਣਤੀ ਸੀ।
ਕੇਵੜਿਆ ਵਿੱਚ ਸਰਦਾਰ ਸਰੋਵਰ ਕੋਲ ਟਾਪੂ ’ਤੇ ਬਣੀ ਇਸ ਮੂਰਤੀ ਦੀ ਉਚਾਈ 182 ਮੀਟਰ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ। ਮੂਰਤੀ ਵਿੱਚ ਲੱਗੀ ਹਾਈ ਸਪੀਡ ਵਾਲੀ ਲਿਫਟ ਪ੍ਰਤੀ ਦਿਨ 5 ਹਜ਼ਾਰ ਲੋਕਾਂ ਨੂੰ ਲਿਜਾ ਸਕਦੀ ਹੈ। ਇਹ ਲਿਫਟ ਸੈਲਾਨੀਆਂ ਨੂੰ ਮੂਰਤੀ ਦੇ ਅੰਦਰ ਤਕ ਲੈ ਕੇ ਜਾਂਦੀ ਹੈ।
ਸੂਬਾ ਸਰਕਾਰ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਇਸ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਸਮਾਰਕ ਦੇ ਦੌਰੇ ਦੀ ਯੋਜਨਾ ਬਣਾਉਣ। ਮੂਰਤੀ ਦੇ ਅੰਦਰ 135 ਮੀਟਰ ਦੀ ਉਚਾਈ ਦੀ ਦਰਸ਼ਨ ਡਿਓੜੀ ਹੈ। ਇੱਕ ਵਾਰ ਵਿੱਚ ਇੱਥੇ 200 ਲੋਕ ਮੌਜੂਦ ਰਹਿ ਸਕਦੇ ਹਨ। ਨਰਮਦਾ ਦੇ ਜ਼ਿਲ੍ਹਾ ਅਧਿਕਾਰੀ ਆਰ ਐਸ ਨੀਮਾਨਾ ਨੇ ਸ਼ਨੀਵਾਰ ਨੂੰ 27 ਹਜ਼ਾਰ ਲੋਕਾਂ ਦੇ ਦੌਰੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਇਹ ਗਿਣਤੀ ਹੋਰ ਵਧਣ ਦਾ ਅਨੁਮਾਨ ਹੈ।

- - - - - - - - - Advertisement - - - - - - - - -