ਪ੍ਰਿੰਸੀਪਲ 'ਤੇ ਵਿਦਿਆਰਥਣਾਂ ਨੂੰ ਮੁੰਡਿਆਂ ਨਾਲ ਹੋਟਲਾਂ 'ਚ ਭੇਜਣ ਦਾ ਇਲਜ਼ਾਮ
ਏਬੀਪੀ ਸਾਂਝਾ | 07 Sep 2018 11:49 AM (IST)
ਸੰਕੇਤਕ ਤਸਵੀਰ
ਸੋਨੀਪਤ: ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਆਪਣੇ ਪ੍ਰਿੰਸੀਪਲ 'ਤੇ ਬੇਹੱਦ ਗੰਭੀਰ ਇਲਜ਼ਾਮ ਲਾਇਆ ਹੈ। ਵਿਦਿਆਰਥਣ ਮੁਤਾਬਕ ਸੋਨੀਪਤ ਦੇ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਵਿਦਿਆਰਥਣਾਂ ਨੂੰ ਸਕੂਲ ਦੇ ਬਾਹਰ ਮੁੰਡਿਆਂ ਨਾਲ ਹੋਟਲਾਂ ਵਿੱਚ ਭੇਜਦਾ ਹੈ। ਹਾਲਾਂਕਿ, ਪ੍ਰਿੰਸੀਪਲ ਨੇ ਇਸ ਨੂੰ ਸਾਜਿਸ਼ ਕਰਾਰ ਦਿੱਤਾ ਹੈ। ਪੁਲਿਸ ਨੇ ਪ੍ਰਿੰਸੀਪਲ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਲਈ ਐਸਆਈਟੀ ਦਾ ਗਠਨ ਵੀ ਕਰ ਦਿੱਤਾ ਹੈ। ਵਿਦਿਆਰਥਣ ਨੇ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਕੀਤੀ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਵਿਦਿਆਰਥਣ ਨੇ ਸ਼ਿਕਾਇਤ ਕੀਤੀ ਕਿ ਸਕੂਲ ਦਾ ਪ੍ਰਿੰਸੀਪਲ ਰਾਜਬੀਰ ਆਪਣੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਕੂਲ ਦੇ ਬਾਹਰ ਹੋਟਲਾਂ ਵਿੱਚ ਮੁੰਡਿਆਂ ਨਾਲ ਭੇਜਦਾ ਹੈ। ਇੰਨਾ ਹੀ ਨਹੀਂ ਉਸ ਨੇ ਇਹ ਦੋਸ਼ ਵੀ ਲਾਇਆ ਕਿ ਸਕੂਲ ਵਿੱਚ ਵੀ ਵਿਦਿਆਰਥਣਾਂ ਨਾਲ ਗ਼ਲਤ ਕੰਮ ਹੁੰਦੇ ਹਨ। ਸੋਨੀਪਤ ਦੇ ਐਸਐਪੀ ਰਾਜੀਵ ਦੇਸ਼ਵਾਲ ਨੇ ਮਾਮਲੇ ਬਾਰੇ ਕਿਹਾ ਕਿ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਇਸ ਦੀ ਜਾਂਚ ਮਹਿਲਾ ਡੀਐਸਪੀ ਤੇ ਮਹਿਲਾ ਇੰਸਪੈਕਟਰ ਸਮੇਤ ਚਾਰ ਅਧਿਕਾਰੀਆਂ ਦੀ ਐਸਆਈਟੀ ਦੇ ਹਵਾਲੇ ਕਰ ਦਿੱਤੀ ਗਈ ਹੈ।