ਨਵੀਂ ਦਿੱਲੀ: ਪ੍ਰਸਿੱਧ ਹੋਣ ਦੀ ਖਾਹਿਸ਼ ਹਰ ਕਿਸੇ ‘ਚ ਹੁੰਦੀ ਹੈ ਜਿਸ ਦਾ ਫਾਇਦਾ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਖੂਬ ਮਿਲਦਾ ਹੈ। ਜਲਦੀ ਤੋਂ ਜਲਦੀ ਪ੍ਰਸਿੱਧ ਹੋਣ ਲਈ ਲੋਕ ਆਪਣੇ ਵੱਖਰੇ ਅਜੀਬ ਵੀਡੀਓ, ਮੈਸੇਜ ਤੇ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਰਕਦੇ ਹਨ।




ਇਸੇ ਸਾਲ ਕੁਝ ਮਹੀਨੇ ਪਹਿਲਾਂ ਕੀਕੀ ਚੈਲੰਜ ਸ਼ੁਰੂ ਹੋਇਆ ਸੀ ਜਿਸ ‘ਚ ਲੋਕ ਆਪਣੀ ਚਲਦੀ ਕਾਰ ਤੋਂ ਉੱਤਰ ਕੇ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਸੀ। ਹੁਣ ਭਾਰਤ ‘ਚ ਇਸ ਤੋਂ ਬਾਅਦ ਇੱਕ ਹੋਰ ਚੈਲੰਜ ਸ਼ੁਰੂ ਹੋਇਆ ਹੈ ਜਿਸ ਨੂੰ ‘ਨੀਲੂ-ਨੀਲੂ ਚੈਲੰਜ’ ਵਾਇਰਲ ਕੀਤਾ ਜਾ ਰਿਹਾ ਹੈ। ਇਹ ਚੈਲੰਜ ਦੱਖਣੀ ਭਾਰਤ ਦੇ ਕੇਰਲ ‘ਚ ਵਾਇਰਲ ਹੋ ਰਿਹਾ ਹੈ ਜਿਸ ‘ਚ ਕਿਸੇ ਵੀ ਚਲਦੀ ਆਵਾਜਾਈ ਅੱਗੇ ਕੁਝ ਲੋਕ ਆ ਜਾਂਦੇ ਹਨ ਤੇ ਮਲਿਆਲਮ ਫ਼ਿਲਮ ਦੇ ਗਾਣੇ ‘ਤੇ ਡਾਂਸ ਕਰਨ ਲੱਗ ਜਾਂਦੇ ਹਨ।



ਇਸ ਚੈਲੰਜ ਖਿਲਾਫ ਸਖ਼ਤੀ ਵਰਦੇ ਹੋਏ ਕੇਰਲਾ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਚੈਲੰਜ ਨਾਲ ਆਵਾਜਾਈ ਨੂੰ ਪ੍ਰਭਾਵਿਤ ਕਰਨ ਵਾਲਿਆਂ ‘ਤੇ ਕਾਰਵਾਈ ਕੀਤੀ ਜਾਵੇਗੀ। ਕੁਝ ਸਕੂਲੀ ਬੱਚੇ ਤਾਂ ਪੁਲਿਸ ਦੀ ਗੱਡੀ ਅੱਗੇ ਆ ਕੇ ਇਸ ਤਰ੍ਹਾਂ ਦਾ ਡਾਂਸ ਕਰ ਵੀਡੀਓ ਬਣਾ ਰਹੇ ਹਨ।