ਗੋਆ: ਕਾਂਗਰਸ ਨੂੰ ਗੋਆ ਵਿੱਚ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕੇ ਉਸਦੇ ਦੋ ਵਿਧਾਇਕ ਕਾਂਗਰਸ ਪਾਰਟੀ ਛੱਡ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਦੋਵਾਂ ਵਿਧਾਇਕਾਂ ਨੇ ਅਧਿਕਾਰਿਤ ਤੌਰ ’ਤੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਅਜੇ ਹੋਰ ਕਾਂਗਰਸੀ ਵਿਧਾਇਕ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ।
ਦਰਅਸਲ ਕੱਲ੍ਹ ਸਵੇਰੇ ਕਰੀਬ 11 ਵਜੇ ਦੇ ਆਸਪਾਸ ਗੋਆ ਕਾਂਗਰਸ ਦੇ ਦੋ ਵਿਧਾਇਕ ਸੁਭਾਸ਼ ਸ਼ਿਡੋਰਕਰ ਤੇ ਦਇਆਨੰਦ ਸੋਪਤੇ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸਦੇ ਬਾਅਦ ਇਹ ਸਾਫ ਹੋ ਗਿਆ ਕਿ ਗੋਆ ਵਿੱਚ ਕਾਂਗਰਸ ਦਾ ਟੁੱਟਣਾ ਤੈਅ ਹੈ ਜਦਕਿ ਮਨੋਹਰ ਪਾਰਿਕਰ ਦੇ ਬਿਮਾਰ ਹੋਣ ਬਾਅਦ ਕਾਂਗਰਸ ਲਗਾਤਾਰ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਸੀ।
ਬੀਜੇਪੀ ਵਿੱਚ ਸ਼ਾਮਲ ਹੋਏ ਵਿਧਾਇਕ ਕਾਂਗਰਸ ਸੁਭਾਸ਼ ਸ਼ਿਰੋਡਕਰ ਨੇ ਕਿਹਾ ਕਿ ਪਹਿਲੀ ਵਾਰ ਕਾਂਗਰਸ ਛੱਡੀ ਹੈ, ਵਾਰ-ਵਾਰ ਪਾਰਟੀ ਨਹੀਂ ਬਦਲਣੀ। ਖਾਣ ਤੇ ਵਿਕਾਸ ਜਿਹੇ ਮੁੱਦੇ ਅਹਿਮ ਹਨ ਤੇ ਬੀਜੇਪੀ ਇਹ ਸਭ ਠੀਕ ਕਰ ਸਕਦੀ ਹੈ।
ਉੱਧਰ ਬੀਜੇਪੀ ਦੇ ਮੁੱਖ ਮੰਤਰੀ ਰਹੇ ਲਕਸ਼ਮੀਕਾਂਤ ਪਾਰਸੇਕਰ ਨੂੰ ਹਰਾਉਣ ਵਾਲੇ ਦੂਜੇ ਵਿਧਾਇਕ ਦਿਆਨੰਦ ਸੋਪਤੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ ਬੀਜੇਪੀ ਤੋਂ ਹੋਈ ਸੀ ਤੇ ਹੁਣ ਇਹ ਘਰ ਵਾਪਸੀ ਕਰ ਰਹੇ ਹਨ। ਉਨ੍ਹਾਂ ਵੀ ਬੀਜੇਪੀ ਦਾ ਪੱਲਾ ਫੜ੍ਹ ਲਿਆ ਹੈ।