ਚੰਡੀਗੜ੍ਹ: ਦੇਸ਼ ਦੇ ਲੋਕਾਂ ਨੂੰ ਅਜੇ ਮਹਿੰਗੇ ਪੈਟਰੋਲ-ਡੀਜ਼ਲ ਤੋਂ ਰਾਹਤ ਨਹੀਂ ਮਿਲੀ ਕਿ ਸਰਕਾਰ ਨੇ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ। ਗੈਸ ਸਿਲੰਡਰ ਮਹਿੰਗਾ ਹੋ ਗਿਆ ਹੈ। ਦਿੱਲੀ ਵਿੱਚ ਸਬਸਿਡੀ ਵਾਲਾ ਸਿਲੰਡਰ 3 ਰੁਪਏ 34 ਪੈਸੇ ਤੇ ਬਿਨਾ, ਸਬਸਿਡੀ ਵਾਲਾ ਸਿਲੰਡਰ 48 ਰੁਪਏ ਮਹਿੰਗਾ ਹੋ ਗਿਆ ਹੈ। ਇਸ ਨਾਲ ਲੋਕਾਂ ਨੂੰ ਮਹਿੰਗਾਈ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ।  

ਕਿੰਨੇ ਦਾ ਮਿਲੇਗਾ ਸਿਲੰਡਰ?

  ਨਵੀਆਂ ਕੀਮਤਾਂ ਮੁਤਾਬਕ ਰਾਜਧਾਨੀ ਦਿੱਲੀ ਵਿੱਚ ਹੁਣ ਸਬਸਿਡੀ ਵਾਲਾ ਸਿਲੰਡਰ 493 ਰੁਪਏ 55 ਪੈਸੇ ਜਦਕਿ ਬਿਨਾ ਸਬਸਿਡੀ ਵਾਲਾ ਸਿਲੰਡਰ 698 ਰੁਪਏ 50 ਪੈਸੇ ਦਾ ਮਿਲੇਗਾ।

ਦੇਸ਼ ਵਿੱਚ ਕਿੰਨੇ ਦਾ ਮਿਲ ਰਿਹਾ ਸਬਸਿਡੀ ਵਾਲਾ ਸਿਲੰਡਰ ?

  ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਦਿੱਲੀ ’ਚ ਸਬਸਿਡੀ ਵਾਲਾ ਸਿਲੰਡਰ 493.55 ਰੁਪਏ, ਕੋਲਕਾਤਾ ਵਿੱਚ 496.65, ਮੁੰਬਈ ’ਚ 491.31 ਤੇ ਚੇਨਈ ’ਚ 481.84 ਰੁਪਏ ਦਾ ਮਿਲ ਰਿਹਾ ਹੈ।

ਦੇਸ਼ ਵਿੱਚ ਕਿੰਨੇ ਦਾ ਮਿਲ ਰਿਹਾ ਬਿਨਾ ਸਬਸਿਡੀ ਵਾਲਾ ਸਿਲੰਡਰ?

  ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈਬਸਾਈਟ ਮੁਤਾਬਕ ਦਿੱਲੀ ’ਚ ਬਿਨਾ ਸਬਸਿਡੀ ਵਾਲਾ ਸਿਲੰਡਰ 698.50 ਰੁਪਏ, ਕੋਲਕਾਤਾ ’ਚ 723.50, ਮੁੰਬਈ ’ਚ 671.50 ਤੇ ਚੇਨਈ ’ਚ 721.50 ਰੁਪਏ ’ਚ ਮਿਲ ਰਿਹਾ ਹੈ।

ਰੈਸਟੋਰੈਂਟ ਮਾਲਕਾਂ ਨੂੰ ਵੱਡਾ ਝਟਕਾ

  ਹੋਟਲਾਂ ਤੇ ਰੈਸਟੋਰੈਂਟਾਂ ’ਚ ਵਰਤਿਆ ਜਾਂ ਵਾਲਾ ਸਿਲੰਡਰ 77 ਰੁਪਏ ਮਹਿੰਗਾ ਹੋ ਕੇ ਹੁਣ 1244.50 ਰੁਪਏ ਦਾ ਹੋ ਗਿਆ ਹੈ। ਦੱਸਿਆ ਜਾਂਦਾ ਹੈ ਕਿ ਦੇਸ਼ ਦੇ ਹਰ ਘਰ ਨੂੰ ਇੱਕ ਸਾਲ ’ਚ ਸਬਸਿਡੀ ਵਾਲੇ 12 ਐਲਪੀਜੀ ਸਿਲੰਡਰ ਮਿਲਦੇ ਹਨ। ਸਾਲ ਅੰਦਰ ਜੇ ਕਿਸੇ ਨੂੰ 12 ਤੋਂ ਇਲਾਵਾ ਹੋਰ ਸਿਲੰਡਰ ਚਾਹੀਦਾ ਹੈ ਤਾਂ ਉਸ ਨੂੰ ਬਿਨਾਂ ਸਬਸਿਡੀ ਵਾਲਾ ਮਹਿੰਗਾ ਸਿਲੰਡਰ ਹੀ ਖ਼ਰੀਦਣਾ ਪਵੇਗਾ।