Sudan Crisis : ਸੁਡਾਨ ਵਿੱਚ ਫਸੇ ਭਾਰਤੀਆਂ ਦਾ ਪਹਿਲਾ ਜੱਥਾ ਭਾਰਤੀ ਜਲ ਸੈਨਾ ਦੇ ਇੱਕ ਜਹਾਜ਼ ਵਿੱਚ ਜੇਦਾਹ, ਸਾਊਦੀ ਅਰਬ ਲਈ ਰਵਾਨਾ ਹੋਇਆ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ (25 ਅਪ੍ਰੈਲ) ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਨੇ ਸੋਮਵਾਰ ਨੂੰ ਹਿੰਸਾ ਪ੍ਰਭਾਵਿਤ ਸੂਡਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਆਪਰੇਸ਼ਨ ਕਾਵੇਰੀ ਦੀ ਸ਼ੁਰੂਆਤ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ INS ਸੁਮੇਧਾ 'ਤੇ ਸਵਾਰ ਭਾਰਤੀਆਂ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਸੁਡਾਨ ਤੋਂ ਬਾਹਰ ਕੱਢਣ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਹੱਥਾਂ ਵਿੱਚ ਤਿਰੰਗਾ ਫੜ ਕੇ ਦੇਖਿਆ ਗਿਆ।
— Arindam Bagchi (@MEAIndia) April 25, 2023
/>ਅਰਿੰਦਮ ਬਾਗਚੀ ਨੇ ਟਵੀਟ ਕੀਤਾ, "ਸੁਡਾਨ ਵਿੱਚ ਫਸੇ ਭਾਰਤੀਆਂ ਦਾ ਪਹਿਲਾ ਜੱਥਾ ਆਪਰੇਸ਼ਨ ਕਾਵੇਰੀ ਦੇ ਤਹਿਤ ਰਵਾਨਾ ਹੋਇਆ। INS ਸੁਮੇਧਾ 278 ਲੋਕਾਂ ਦੇ ਨਾਲ ਪੋਰਟ ਸੁਡਾਨ ਤੋਂ ਜੇਦਾਹ ਜਾ ਰਿਹਾ ਹੈ।" ਸੂਡਾਨ ਤੋਂ ਆਉਣ ਵਾਲੇ ਇਨ੍ਹਾਂ ਲੋਕਾਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਹਿੰਸਾ ਪ੍ਰਭਾਵਿਤ ਸੁਡਾਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੀ ਯੋਜਨਾ ਦੇ ਹਿੱਸੇ ਵਜੋਂ ਭਾਰਤ ਨੇ ਜੇਦਾਹ ਵਿੱਚ ਦੋ ਸੀ-130 ਜੇ ਫੌਜੀ ਟਰਾਂਸਪੋਰਟ ਜਹਾਜ਼ ਅਤੇ ਪੋਰਟ ਸੁਡਾਨ ਵਿੱਚ ਆਈਐਨਐਸ ਸੁਮੇਧਾ ਤਾਇਨਾਤ ਕੀਤੇ ਹਨ।
ਸੂਡਾਨ ਵਿੱਚ ਭਿਆਨਕ ਜੰਗ ਜਾਰੀ
ਜੇਦਾਹ ਪਹੁੰਚਣ ਤੋਂ ਬਾਅਦ ਭਾਰਤੀਆਂ ਨੂੰ ਘਰ ਲਿਆਂਦਾ ਜਾਵੇਗਾ। ਪੂਰੇ ਸੂਡਾਨ ਵਿੱਚ ਲਗਭਗ 3,000 ਭਾਰਤੀ ਹਨ। ਸੂਡਾਨ ਦੀ ਰਾਜਧਾਨੀ ਖਾਰਤੂਮ ਵਿੱਚ ਕਈ ਥਾਵਾਂ ਤੋਂ ਭਾਰੀ ਲੜਾਈ ਦੀਆਂ ਰਿਪੋਰਟਾਂ ਨਾਲ ਸੁਡਾਨ ਵਿੱਚ ਸੁਰੱਖਿਆ ਸਥਿਤੀ ਅਸਥਿਰ ਬਣੀ ਹੋਈ ਹੈ। ਇੱਥੇ ਪਿਛਲੇ 10 ਦਿਨਾਂ ਤੋਂ ਫੌਜ ਅਤੇ ਅਰਧ ਸੈਨਿਕ ਦਲਾਂ ਵਿਚਾਲੇ ਚੱਲ ਰਹੀ ਭਿਆਨਕ ਲੜਾਈ ਵਿੱਚ 400 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
First batch of stranded Indians leave Sudan under #OperationKaveri.
INS Sumedha with 278 people onboard departs Port Sudan for Jeddah. pic.twitter.com/4hPrPPsi1I
— Arindam Bagchi (@MEAIndia) April 25, 2023
/>ਅਰਿੰਦਮ ਬਾਗਚੀ ਨੇ ਟਵੀਟ ਕੀਤਾ, "ਸੁਡਾਨ ਵਿੱਚ ਫਸੇ ਭਾਰਤੀਆਂ ਦਾ ਪਹਿਲਾ ਜੱਥਾ ਆਪਰੇਸ਼ਨ ਕਾਵੇਰੀ ਦੇ ਤਹਿਤ ਰਵਾਨਾ ਹੋਇਆ। INS ਸੁਮੇਧਾ 278 ਲੋਕਾਂ ਦੇ ਨਾਲ ਪੋਰਟ ਸੁਡਾਨ ਤੋਂ ਜੇਦਾਹ ਜਾ ਰਿਹਾ ਹੈ।" ਸੂਡਾਨ ਤੋਂ ਆਉਣ ਵਾਲੇ ਇਨ੍ਹਾਂ ਲੋਕਾਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਹਿੰਸਾ ਪ੍ਰਭਾਵਿਤ ਸੁਡਾਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੀ ਯੋਜਨਾ ਦੇ ਹਿੱਸੇ ਵਜੋਂ ਭਾਰਤ ਨੇ ਜੇਦਾਹ ਵਿੱਚ ਦੋ ਸੀ-130 ਜੇ ਫੌਜੀ ਟਰਾਂਸਪੋਰਟ ਜਹਾਜ਼ ਅਤੇ ਪੋਰਟ ਸੁਡਾਨ ਵਿੱਚ ਆਈਐਨਐਸ ਸੁਮੇਧਾ ਤਾਇਨਾਤ ਕੀਤੇ ਹਨ।
ਸੂਡਾਨ ਵਿੱਚ ਭਿਆਨਕ ਜੰਗ ਜਾਰੀ
ਜੇਦਾਹ ਪਹੁੰਚਣ ਤੋਂ ਬਾਅਦ ਭਾਰਤੀਆਂ ਨੂੰ ਘਰ ਲਿਆਂਦਾ ਜਾਵੇਗਾ। ਪੂਰੇ ਸੂਡਾਨ ਵਿੱਚ ਲਗਭਗ 3,000 ਭਾਰਤੀ ਹਨ। ਸੂਡਾਨ ਦੀ ਰਾਜਧਾਨੀ ਖਾਰਤੂਮ ਵਿੱਚ ਕਈ ਥਾਵਾਂ ਤੋਂ ਭਾਰੀ ਲੜਾਈ ਦੀਆਂ ਰਿਪੋਰਟਾਂ ਨਾਲ ਸੁਡਾਨ ਵਿੱਚ ਸੁਰੱਖਿਆ ਸਥਿਤੀ ਅਸਥਿਰ ਬਣੀ ਹੋਈ ਹੈ। ਇੱਥੇ ਪਿਛਲੇ 10 ਦਿਨਾਂ ਤੋਂ ਫੌਜ ਅਤੇ ਅਰਧ ਸੈਨਿਕ ਦਲਾਂ ਵਿਚਾਲੇ ਚੱਲ ਰਹੀ ਭਿਆਨਕ ਲੜਾਈ ਵਿੱਚ 400 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਇਹ ਵੀ ਪੜ੍ਹੋ : 200 ਕਰੋੜ ਦੀ ਹੈਰੋਇਨ ਨਾਲ ਲਾਰੈਂਸ ਬਿਸ਼ਨੋਈ ਦਾ ਕੀ ਕੁਨੈਕਸ਼ਨ? ਹੁਣ ਗੈਂਗਸਟਰ ਨੂੰ ਰਿੜਕੇਗਾ ਗੁਜਰਾਤ ਦਾ ਅਤਿਵਾਦ ਵਿਰੋਧੀ ਦਸਤਾ
ਪੀਐਮ ਮੋਦੀ ਨੇ ਲੋਕਾਂ ਨੂੰ ਬਾਹਰ ਕੱਢਣ ਦੇ ਦਿੱਤੇ ਸਨ ਨਿਰਦੇਸ਼
ਪੀਐਮ ਮੋਦੀ ਨੇ ਲੋਕਾਂ ਨੂੰ ਬਾਹਰ ਕੱਢਣ ਦੇ ਦਿੱਤੇ ਸਨ ਨਿਰਦੇਸ਼
ਪਿਛਲੇ ਸ਼ੁੱਕਰਵਾਰ ਨੂੰ ਇੱਕ ਉੱਚ ਪੱਧਰੀ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸੂਡਾਨ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਯੋਜਨਾਵਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਹਾਲ ਹੀ 'ਚ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਵਿਦੇਸ਼ ਮੰਤਰੀਆਂ ਨਾਲ ਸੂਡਾਨ ਦੀ ਸਥਿਤੀ 'ਤੇ ਚਰਚਾ ਕੀਤੀ। ਭਾਰਤ ਅਮਰੀਕਾ, ਮਿਸਰ, ਸੰਯੁਕਤ ਰਾਸ਼ਟਰ ਸਮੇਤ ਕਈ ਦੇਸ਼ਾਂ ਦੇ ਸੰਪਰਕ ਵਿੱਚ ਹੈ।