ਨਵੀਂ ਦਿੱਲੀ . ਸੁਪਰੀਮ ਕੋਰਟ ਨੇ ਅੱਜ ਆਪਣੇ ਇਕ ਫੈਸਲੇ 'ਚ ਸਾਫ ਕਿਹਾ ਹੈ ਕਿ ਜੇਕਰ ਕੋਈ ਪੁਰਸ਼ ਆਪਣੀ 15 ਤੋਂ 18 ਸਾਲ ਤੱਕ ਦੀ ਵਹੁਟੀ ਨਾਲ ਸੰਬੰਧ ਬਣਾਉਂਦਾ ਹੈ ਤਾਂ ਉਸ ਨੂੰ ਰੇਪ ਮੰਨਿਆ ਜਾਵੇਗਾ। ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ 'ਤੇ ਫੈਸਲਾ ਸੁਣਾਇਆ ਜਿਸ 'ਚ ਬਲਾਤਕਾਰ ਕਾਨੂੰਨ 'ਚ ਇਸ ਨੂੰ ਚੁਣੌਤੀ ਦਿੱਤੀ ਗਈ ਸੀ।
ਫੈਸਲੇ ਦੇ ਨਾਲ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ 15 ਸਾਲ ਤੋਂ ਵੱਧ ਉਮਰ ਦੀ ਆਪਣੀ ਵਹੁਟੀ ਦੇ ਨਾਲ ਸੰਬੰਧ ਬਣਾਉਂਦਾ ਹੈ ਤਾਂ ਇਹ ਬਲਾਤਕਾਰ ਨਹੀਂ ਹੈ। ਆਈਪੀਸੀ ਦੀ ਧਾਰਾ 375 ਬਲਾਤਕਾਰ ਦੇ ਅਪਰਾਧ ਨੂੰ ਪਰਿਭਾਸ਼ਾ ਦਿੰਦਾ ਹੈ। ਇਸ ਧਾਰਾ ਦੇ ਵਿਰੋਧ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਆਪਣੀ 15 ਸਾਲ ਤੋਂ ਵੱਧ ਉਮਰ ਦੀ ਵਹੁਟੀ ਨਾਲ ਸੰਬੰਧ ਬਣਾਉਂਦਾ ਹੈ ਤਾਂ ਇਹ ਬਲਾਤਕਾਰ ਨਹੀਂ ਹੈ। ਸਹਿਮਤੀ ਦੀ ਉਮਰ 18 ਸਾਲ ਹੈ।
ਜਸਟਿਸ ਮਦਨ ਬੀ ਲੋਕੁਰ ਦੀ ਪ੍ਰਧਾਨਗੀ ਵਾਲੇ ਬੈਂਚ ਨੇ 6 ਸਤੰਬਰ ਨੂੰ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰਖ ਲਿਆ ਸੀ। ਬੈਂਚ ਨੇ ਕੇਂਦਰ ਤੋਂ ਸਵਾਲ ਕੀਤਾ ਸੀ ਕਿ ਕਿਵੇਂ ਕੋਈ ਵਿਰੋਧਭਾਸ ਬਣਾ ਸਕਦੀ ਹੈ ਜਿਸ 'ਚ ਐਲਾਨ ਕੀਤਾ ਗਿਆ ਹੋਵੇ ਤਾਂ ਕਿਸੇ ਵਿਅਕਤੀ ਵਲੋਂ 15 ਸਾਲ ਤੋਂ ਵੱਧ ਅਤੇ 18 ਸਾਲ ਦੀ ਉਮਰ ਤੋਂ ਘੱਟ ਪਤਨੀ ਨਾਲ ਸੈਕਸ ਕਰਦਾ ਹੈ ਤਾਂ ਉਹ ਬਲਾਤਕਾਰ ਨਹੀਂ ਹੈ, ਜਦਕਿ ਰਜ਼ਾਮੰਦੀ ਦੀ ਉਮਰ 18 ਸਾਲ ਹੈ।
ਅਦਾਲਤ ਨੇ ਕਿਹਾ ਕਿ ਇਹ ਵਿਵਾਹਿਕ ਬਲਾਤਕਾਰ ਦਾ ਪਹਿਲੂ 'ਚ ਨਹੀਂ ਜਾਣਾ ਚਾਹੀਦਾ, ਜੇਕਰ ਸਾਰੀਆਂ ਗੱਲਾਂ ਲਈ ਸਹਿਮਤੀ ਦੀ ਉਮਰ 18 ਸਾਲ ਹੈ ਤਾਂ ਆਈਪੀਸੀ 'ਚ ਇਸ ਤਰ੍ਹਾਂ ਦੀ ਗੱਲ ਕਿਉਂ ਬਣਾਈ ਗਈ ਹੈ।