ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੱਚਿਆਂ ਦੇ ਸਰੀਰਿਕ ਸੋਸ਼ਣ ਬਾਰੇ ਕੇਂਦਰ ਸਰਕਾਰ ਨੂੰ ਨਵਾਂ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਹੈ ਕਿ ਅਗਲੇ ਸਾਲ 10 ਜਨਵਰੀ ਤੱਕ ਇਕ ਵੈਬ ਪੋਰਟਲ ਬਣਾਇਆ ਜਾਵੇ, ਜਿਸ 'ਚ ਬੱਚਿਆਂ ਦੇ ਸਰੀਰਕ ਸ਼ੋਸ਼ਣ, ਬਾਲ ਅਸ਼ਲੀਲਤਾ ਤੇ ਜਬਰ ਜਨਾਹ ਦੀਆਂ ਵੀਡੀਓ ਬਾਰੇ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਸਕਣ।


ਜਸਟਿਸ ਐਮ.ਬੀ. ਲੋਕੁਰ ਤੇ ਯੂ. ਯੂ. ਲਲਿਤ 'ਤੇ ਆਧਾਰਿਤ ਬੈਂਚ ਨੂੰ ਕੇਂਦਰ ਨੇ ਸੂਚਿਤ ਕੀਤਾ ਕਿ ਪੋਰਟਲ ਤਿਆਰ ਹੋ ਚੁੱਕਾ ਹੈ ਤੇ ਇਹ ਇਕ ਮਹੀਨੇ 'ਚ ਤਿਆਰ ਹੋ ਜਾਵੇਗਾ।