ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ 100% ਈਵੀਐਮ ਤੇ ਵੀਵੀਪੈਟ ਪਰਚੀਆਂ ਦੇ ਮਿਲਾਨ ਦੀ ਮੰਗ ਨੂੰ ਖਾਰਜ ਕਰ ਦਿੱਤਾ। ਕੋਰਟ ਦਾ ਕਹਿਣਾ ਹੈ ਕਿ ਜਨਤਾ ਵੱਲੋਂ ਚੁਣੇ ਗਏ ਨੁਮਾਇੰਦਿਆਂ ਦੀ ਚੋਣ ‘ਚ ਅਸੀਂ ਨਹੀਂ ਆਵਾਂਗੇ। ਦਰਅਸਲ ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਐਨਡੀਏ ਨੂੰ ਬਹੁਮਤ ਮਿਲਦਾ ਦੇਖ ਵਿਰੋਧੀ ਧਿਰਾਂ ਈਵੀਐਮ ‘ਤੇ ਸਵਾਲ ਚੁੱਕ ਰਹੀਆਂ ਹਨ। ਉਹ 50% ਈਵੀਐਮ ਤੇ ਵੀਵੀਪੈਟ ਦੀਆਂ ਪਰਚੀਆਂ ਦੇ ਮਿਲਾਨ ਦੀ ਮੰਗ ਕਰ ਰਹੇ ਹਨ। ਇਸ ਨੂੰ ਲੈ ਕੇ 20 ਵਿਰੋਧੀ ਦਲ ਦੇ ਨੇਤਾ ਅੱਜ ਦੁਪਹਿਰ ਬਾਅਦ ਚੋਣ ਕਮਿਸ਼ਨ ਨੂੰ ਵੀ ਮਿਲੇ।
ਉੱਤਰ ਪ੍ਰਦੇਸ਼ ਦੇ ਗਾਜੀਪੁਰ ‘ਚ ਗੱਠਬੰਧਨ ਦੇ ਉਮੀਦਵਾਰ ਅਪਜਾਲ ਅੰਸਾਰੀ ਦੀ ਈਵੀਐਮ ਦੀ ਸੁਰਖਿਆ ‘ਤੇ ਚੁੱਕੇ ਸਵਾਲਾਂ ਨੂੰ ਚੋਣ ਕਮਿਸ਼ਨ ਨੇ ਖਾਰਜ ਕਰ ਦਿੱਤਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਮਸ਼ੀਨਾਂ ਨੂੰ ਪਾਰਟੀਆਂ ਦੇ ਸਾਹਮਣੇ ਸੀਲ ਕੀਤਾ ਗਿਆ ਤੇ ਵੀਡੀਓਗ੍ਰਾਫੀ ਵੀ ਕੀਤੀ ਗਈ। ਸਟ੍ਰੌਂਗ ਰੂਮ ਦੇ ਬਾਹਰ ਸੀਸੀਟੀਵੀ ਲੱਗੇ ਹਨ ਤੇ ਸੀਆਰਪੀਐਫ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ।
ਐਗਜ਼ਿਟ ਪੋਲ ਮਗਰੋਂ ਵਿਰੋਧੀਆਂ ਦੇ ਵੱਡੇ ਸਵਾਲ, ਸੁਪਰੀਮ ਕੋਰਟ ਦੇ ਝਟਕੇ ਮਗਰੋਂ ਚੋਣ ਕਮਿਸ਼ਨ ਕੋਲ ਪਹੁੰਚ
ਏਬੀਪੀ ਸਾਂਝਾ
Updated at:
21 May 2019 04:19 PM (IST)
ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਐਨਡੀਏ ਨੂੰ ਬਹੁਮਤ ਮਿਲਦਾ ਦੇਖ ਵਿਰੋਧੀ ਧਿਰਾਂ ਈਵੀਐਮ ‘ਤੇ ਸਵਾਲ ਚੁੱਕ ਰਹੀਆਂ ਹਨ। ਉਹ 50% ਈਵੀਐਮ ਤੇ ਵੀਵੀਪੈਟ ਦੀਆਂ ਪਰਚੀਆਂ ਦੇ ਮਿਲਾਨ ਦੀ ਮੰਗ ਕਰ ਰਹੇ ਹਨ।
- - - - - - - - - Advertisement - - - - - - - - -