ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਦਰਾਸ ਹਾਈਕੋਰਟ ਦੇ ਟਿੱਕ-ਟੌਕ ਐਪ ‘ਤੇ ਬੈਨ ਲਾਉਣ ਦੇ ਆਦੇਸ਼ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈਕੋਰਟ ਨੇ ਅਸ਼ਲੀਲ ਕੰਟੈਂਟ ਪੇਸ਼ ਕਰਨ ਦੇ ਚੱਲਦਿਆਂ ਕੇਂਦਰ ਸਰਕਾਰ ਨੂੰ ਇਸ ਐਪ ‘ਤੇ ਬੈਨ ਲਾਉਣ ਲਈ ਕਿਹਾ ਸੀ।
ਅਦਾਲਤ ਨੇ ਕਿਹਾ ਕਿ ਮਦਰਾਸ ਹਾਈਕੋਰਟ ਦਾ ਹੁਕਮ ਮਹਿਜ਼ ਆਖਰੀ ਆਦੇਸ਼ ਹੈ ਤੇ ਉਹ 16 ਅਪਰੈਲ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ। ਮੁੱਖ ਜੱਜ ਰੰਜਨ ਗੋਗੋਈ, ਜੱਜ ਦੀਪਕ ਗੁਪਤਾ ਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਕਿਹਾ ਕਿ ਉਹ ਮਾਮਲੇ ‘ਤੇ ਬਾਅਦ ‘ਚ ਵਿਚਾਰ ਕਰਨਗੇ। ਇਸ ਲਈ ਇਸ ‘ਤੇ ਅਗਲੀ ਸੁਣਵਾਈ 22 ਅਪਰੈਲ ਨੂੰ ਕਰੇਗੀ।
ਸੀਨੀਅਰ ਵਕੀਲ ਅਭਿਸ਼ੇਕ ਮਨੁ ਸਿੰਘਵੀ ਇਸ ਮਾਮਲੇ ‘ਚ ਟਿੱਕ-ਟੌਕ ‘ਤੇ ਮਾਲਕਾਨਾ ਹੱਕ ਵਾਲੀ ਕੰਪਨੀ ਬਾਈਟ ਡਾਂਸ ਵੱਲੋਂ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਇਸ ਐਪ ਨੂੰ ਇੱਕ ਅਰਬ ਤੋਂ ਜ਼ਿਆਦਾ ਵਾਰ ਡਾਉਨਲੋਡ ਕੀਤਾ ਜਾ ਚੁੱਕਿਆ ਹੈ। ਮਦਰਾਸ ਹਾਈਕੋਰਟ ਨੇ ਦੂਜੇ ਪੱਖ ਦੇ ਗੈਰ-ਮੌਜੂਦਗੀ ‘ਚ ਇੱਕਤਰਫਾ ਫੈਸਲਾ ਸੁਣਾਇਆ ਹੈ।
ਬੈਂਚ ਨੇ ਕਿਹਾ, “ਅਸੀਂ ਮਾਮਲੇ ਨੂੰ ਬੰਦ ਨਹੀਂ ਕਰ ਰਹੇ। ਪਹਿਲਾਂ ਹਾਈਕੋਰਟ ਨੂੰ ਮਾਮਲੇ ‘ਤੇ ਵਿਚਾਰ ਕਰ ਲੈਣ ਦਿਓ। ਅਸੀਂ ਅਗਲੀ ਸੁਣਵਾਈ 22 ਅਪਰੈਲ ਨੂੰ ਕਰਾਂਗੇ।"