ਨਵੀਂ ਦਿੱਲੀ: ਮਸਜ਼ਿਦਾਂ ‘ਚ ਔਰਤਾਂ ਦੀ ਐਂਟਰੀ ਤੇ ਨਮਾਜ਼ ਅਦਾ ਕਰਨ ਦੇ ਮਾਮਲੇ ‘ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗੀ। ਮਹਿਲਾਵਾਂ ਨੂੰ ਮਸਜ਼ਿਦ ‘ਚ ਨਮਾਜ਼ ਅਦਾ ਕਰਨ ਦੀ ਆਗਿਆ ਲਈ ਪੁਣੇ ਦੇ ਜੋੜੇ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਇਸ ‘ਚ ਉਨ੍ਹਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਔਰਤਾਂ ਨੂੰ ਵੀ ਮਸਜ਼ਿਦਾਂ ‘ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।


ਯਾਸਮੀਨ ਜੁਬਰਾ ਅਹਿਮਦ ਪੀਰਜਾਦਾ ਤੇ ਉਸ ਦੇ ਪਤੀ ਜੁਬੇਰ ਅਹਿਮਦ ਨਜੀਰ ਨੇ ਕੋਰਟ ‘ਚ ਕਿਹਾ, “ਇਸਲਾਮੀ ਧਰਮ ਗ੍ਰੰਥ ਕੁਰਾਨ ਤੇ ਹਦੀਸ ਮੁਤਾਬਕ ਅਜਿਹਾ ਕੁਝ ਵੀ ਨਹੀਂ ਹੈ ਕਿ ਮਸਜ਼ਿਦਾਂ ‘ਚ ਨਮਾਜ਼ ਅਦਾ ਕਰਨ ਲਈ ਲਿੰਗ ਦੇ ਅਧਾਰ ‘ਤੇ ਅੰਦਰ ਆਉਣ ਦੀ ਇਜਾਜ਼ਤ ਮਿਲੇਗੀ।"

ਸ਼ਿਕਾਇਤ ‘ਚ ਕਿਹਾ ਗਿਆ ਹੈ, "ਜੇ ਮਸਜ਼ਿਦਾਂ ‘ਚ ਔਰਤਾਂ ਨੂੰ ਐਂਟਰੀ ਨਹੀਂ ਮਿਲਦੀ ਤਾਂ ਇਹ ਉਨ੍ਹਾਂ ਦੇ ਮੌਲਿਕ ਅਧਿਕਾਰ 14, 15, 21 ਤੇ 25 ਦਾ ਉਲੰਘਣ ਹੈ। ਇਸ ਸਮੇਂ ਜਮਾਤ-ਏ-ਇਸਲਾਮੀ ਤੇ ਮੁਜਾਹਿਰ ਫਿਰਕਿਆਂ ‘ਚ ਮਸਜ਼ਿਦਾਂ ‘ਚ ਨਮਾਜ਼ ਅਦਾ ਕਰਨ ਦੀ ਆਗਿਆ ਹੈ। ਜਦਕਿ ਸੁੰਨੀ ਗੁੱਟਾਂ ਮੁਤਾਬਕ ਔਰਤਾਂ ਨੂੰ ਮਸਜ਼ਿਦ ‘ਚ ਨਮਾਜ਼ ਅਦਾ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ। ਉਧਰ, ਮੁਸਲਮਾਨਾਂ ਦੇ ਧਾਰਮਿਕ ਸਥਾਨ ਮੱਕਾ-ਮਦੀਨਾ ‘ਚ ਔਰਤਾਂ ਦੀ ਐਂਟਰੀ ‘ਤੇ ਕੋਈ ਰੋਕ ਨਹੀਂ ਹੈ।