ਹਾਲ ਹੀ ਵਿੱਚ ਸੁਪਰੀਮ ਕੋਰਟ ਨੇ 30 ਸਾਲ ਪੁਰਾਣੇ ਆਨਰ ਕਿਲਿੰਗ (Honor Killing) ਕੇਸ ਬਾਰੇ ਸਖ਼ਤ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ (Supreme Court) ਨੇ ਮੰਗਲਵਾਰ ਨੂੰ ਆਨਰ ਕਿਲਿੰਗ ਕੇਸ ਦੀ ਸੁਣਵਾਈ ਕੀਤੀ। ਕੋਰਟ ਨੇ ਇਸ ਸੁਣਵਾਈ ਵਿੱਚ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਿਰਫ ਇਸ ਲਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਸਨੇ ਪਿਆਰ ਕੀਤਾ। ਪਿਆਰ ਦੀ ਸਜ਼ਾ ਦੇਣਾ ਪੂਰੀ ਤਰ੍ਹਾਂ ਗੁੰਡਾਗਰਦੀ ਹੈ।

1991 ਦਾ ਹੈ ਇਹ ਮਾਮਲਾ

1991 ਵਿਚ ਸੁਪਰੀਮ ਕੋਰਟ ਨੇ ਇੱਕ ਅਜਿਹੇ ਹੀ ਕੇਸ ਵਿਚ ਸੁਣਵਾਈ ਕੀਤੀ ਸੀ। ਇਸ ਘਟਨਾ ਵਿੱਚ ਖਾਪ ਪੰਚਾਇਤ ਦੇ ਇੱਕ ਫਰਮਾਨ ਮਗਰੋਂ ਇੱਕ ਦਲਿਤ ਨੌਜਵਾਨ, ਉਸਦੇ ਚਚੇਰੇ ਭਰਾ ਅਤੇ ਇੱਕ ਔਰਤ ਦਾ ਕਤਲ ਕੀਤਾ ਗਿਆ ਸੀ। ਤਿੰਨਾਂ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਇਹ ਘਟਨਾ ਇੰਨੀ ਭਿਆਨਕ ਸੀ ਕਿ ਨੌਜਵਾਨ ਦੇ ਪ੍ਰਾਈਵੇਟ ਪਾਰਟਸ ਵੀ ਦਰੱਖਤ 'ਤੇ ਲਟਕਾਉਣ ਤੋਂ ਪਹਿਲਾਂ ਸਾੜ ਦਿੱਤੇ ਗਏ ਸੀ। ਯੂਪੀ ਦੇ ਮਥੁਰਾ ਜ਼ਿਲ੍ਹੇ ਦੀ ਇਸ ਘਿਨਾਉਣੀ ਘਟਨਾ ਨੂੰ ਲੈ ਕੇ ਕਾਫੀ ਹੰਗਾਮਾ ਵੀ ਹੋਇਆ ਸੀ।

ਪੰਚਾਇਤ ਨੇ ਸੁਣਾਇਆ ਮੌਤ ਦਾ ਫਰਮਾਨ

ਦਰਅਸਲ ਦੋਵਾਂ ਦੇ ਪਰਿਵਾਰਕ ਮੈਂਬਰ ਵਿਆਹ ਲਈ ਤਿਆਰ ਨਹੀਂ ਸੀ ਜਿਸ ਤੋਂ ਬਾਅਦ ਦੋਵੇਂ ਘਰੋਂ ਭੱਜ ਗਏ। ਇਸ ਕੰਮ ਵਿਚ ਨੌਜਵਾਨ ਦੀ ਚਚੇਰੀ ਭੈਣ ਨੇ ਪਿਆਰ ਕਰਨ ਵਾਲੇ ਜੋੜੇ ਦੀ ਮਦਦ ਕੀਤੀ। ਕੁਝ ਸਮੇਂ ਬਾਅਦ ਪ੍ਰੇਮੀ ਜੋੜਾ ਪਿੰਡ ਪਰਤੇ। ਪਰ ਪਿੰਡ ਦੀ ਇੱਕ ਪੰਚਾਇਤ ਨੇ ਤਿੰਨਾਂ ਨੂੰ ਮਾਰਨ ਦਾ ਹੁਕਮ ਜਾਰੀ ਕਰ ਦਿੱਤਾ। ਸਨਮਾਨ ਦੇ ਨਾਂ 'ਤੇ ਪੰਚਾਇਤ ਵਿੱਚ ਇਸ ਘਿਨਾਉਣੀ ਘਟਨਾ ਨੂੰ ਜਾਇਜ਼ ਠਹਿਰਾਇਆ ਗਿਆ ਸੀ।

ਅਦਾਲਤ - ਪਿਆਰ ਲਈ ਸਜ਼ਾ ਨਹੀਂ ਹੋ ਸਕਦੀ

ਇਸ ਮਾਮਲੇ ਵਿੱਚ ਹੇਠਲੀ ਅਦਾਲਤ ਨੇ ਅੱਠ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਾਲ 2016 ਵਿਚ ਜਦੋਂ ਇਹ ਮਾਮਲਾ ਅਲਾਹਾਬਾਦ ਹਾਈ ਕੋਰਟ ਪਹੁੰਚਿਆ ਤਾਂ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਗਿਆ। ਇਨ੍ਹਾਂ ਚੋਂ ਕਈ ਦੋਸ਼ੀਆਂ ਨੇ ਸਿਹਤ ਦੇ ਅਧਾਰ 'ਤੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ। ਜਿਸ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਐਸਏ ਬੌਬਡੇ ਨੇ ਇਹ ਟਿੱਪਣੀ ਕੀਤੀ। ਚੀਫ਼ ਜਸਟਿਸ ਨੇ ਕਿਹਾ ਕਿ ਕਿਸੇ ਨੂੰ ਵੀ ਇਸ ਲਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਸਨੇ ਪਿਆਰ ਕੀਤਾ ਹੈ।

ਇਹ ਵੀ ਪੜ੍ਹੋ: ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਰਿਤੇਸ਼ ਦੇਸ਼ਮੁਖ, ਵੀਡੀਓ ਸਾਂਝੀ ਦਿੱਤੀ ਸਾਵਧਾਨ ਰਹਿਣ ਦੀ ਸਲਾਹ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904