ਮੁੰਬਈ: ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ (Riteish Deshmukh) ਨੇ ਲੋਕਾਂ ਨੂੰ ਨਵੇਂ ਸਾਈਬਰ ਧੋਖਾਧੜੀ (Cyber Fraud) ਬਾਰੇ ਚੇਤਾਵਨੀ ਦਿੱਤੀ, ਜਿਸ ਵਿੱਚ ਜ਼ਿਆਦਾਤਰ ਪ੍ਰਮਾਣਿਤ ਸੇਲਿਬ੍ਰਿਟੀ ਖਾਤਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਲੋਕ ਉਦੋਂ ਹੀ ਫੜੇ ਜਾਂਦੇ ਹਨ ਜਦੋਂ ਉਹ ਪੇਜ 'ਤੇ ਕਿਸੇ ਲਿੰਕ ਨੂੰ ਕਲਿੱਕ ਕਰਦੇ ਹਨ। ਰਿਤੇਸ਼ ਨੇ ਟਵੀਟ ਕੀਤਾ, "ਇੰਸਟਾਗ੍ਰਾਮ ਦੇ ਡਾਈਕੇਟ ਮੈਸੇਜ ਵਿੱਚ ਮੈਨੂੰ ਇਹ ਮਿਲਿਆ- ਹੈਸ਼ਟੈਗ ਸਾਇਬਰਫਰੌਇਡ ਹੈਸ਼ਟੈਗਬੀਅਵੇਅਰ।"

ਅਦਾਕਾਰ ਵਲੋਂ ਸ਼ੇਅਰ ਕੀਤੇ ਗਏ ਇਸ ਮੈਸੇਜ ਦਾ ਸਕਰੀਨਸ਼ਾਟ 'ਤੇ ਲਿਖਿਆ ਹੈ, "ਤੁਹਾਡੇ ਖਾਤੇ 'ਤੇ ਇੱਕ ਪੋਸਟ ਕਾਪੀਰਾਈਟ ਉਲੰਘਣਾ ਨੂੰ ਦਰਸਾਉਂਦੀ ਹੈ। ਜੇ ਤੁਹਾਨੂੰ ਵਿਸ਼ਵਾਸ ਹੈ ਕਿ ਇਹ ਗਲਤ ਹੈ, ਤਾਂ ਤੁਸੀਂ ਇਸ 'ਤੇ ਫੀਡਬੈਕ ਦਿਓ ਨਹੀਂ ਤਾਂ ਤੁਹਾਡਾ ਖਾਤਾ 24 ਘੰਟਿਆਂ ਦੇ ਅੰਦਰ ਅੰਦਰ ਬੰਦ ਹੋ ਜਾਵੇਗਾ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਆਪਣੀ ਫੀਡਬੈਕ ਦੇ ਸਕਦੇ ਹੋ। ਤੁਹਾਡੀ ਸਮਝਦਾਰੀ ਲਈ ਧੰਨਵਾਦ।"

ਸਾਈਬਰ ਫਰੌਡ ਤੋਂ ਸਾਵਧਾਨ ਰਹੋ

ਰਿਤੇਸ਼ ਨੇ ਇੱਕ ਵੱਖਰੇ ਟਵੀਟ ਵਿੱਚ ਲੋਕਾਂ ਨੂੰ ਇਸ ਬਾਰੇ ਸਾਵਧਾਨ ਕਰਦਿਆਂ ਲਿਖਿਆ, “ਸਾਰੇ ਇੰਸਟਾਗ੍ਰਾਮ ਯੂਜ਼ਰਸ ਇਸ ਨਵੇਂ ਸਾਈਬਰ ਫਰੌਡ ਤੋਂ ਸੁਚੇਤ ਰਹਿਣ। ਮੈਨੂੰ ਅਜਿਹਾ ਹੀ ਇੱਕ ਡਾਈਰੈਕਟ ਮੈਸੇਜ ਮਿਲਿਆ ਹੈ, ਪਰ ਖੁਸ਼ਕਿਸਮਤੀ ਨਾਲ ਮੈਂ ਦਿੱਤੇ ਲਿੰਕ ‘ਤੇ ਕਲਿੱਕ ਨਹੀਂ ਕੀਤਾ।"

ਇੱਥੇ ਵੇਖੋ ਰਿਤੇਸ਼ ਦੇਸ਼ਮੁਖ ਦਾ ਟਵੀਟ



ਇਹ ਵੀ ਪੜ੍ਹੋ:  ਸੂਬੇ ਦੇ ਸਾਂਸਦਾਂ 'ਚ ਪਹਿਲਾ ਸਥਾਨ ਹਾਸਲ ਕਰਨ ਮਗਰੋਂ ਰਵੀ ਕਿਸ਼ਨ ਨੇ ਦਿੱਤਾ ਇਹ ਬਿਆਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904