ਚੰਡੀਗੜ੍ਹ: ਗੁਜਰਾਤ ਦੇ ਸੂਰਤ ਵਿੱਚ ਸ਼ੁੱਕਰਵਾਰ ਨੂੰ ਦੋ ਜੈਨ ਮੁਮੁਕਸ਼ੂਆਂ ਦੀ ਫਰਾਰੀ ਕਾਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ। 12 ਸਾਲ ਦੇ ਜਿਨਲ ਵਿਮਲਕੁਮਾਰ ਪਰੀਖ ਤੇ 21 ਸਾਲਾਂ ਦੇ ਕਾਮੇਸ਼ ਪ੍ਰਕਾਸ਼ ਜੈਨ 12 ਫਰਵਰੀ 2020 ਨੂੰ ਜੈਨ ਦੀਕਸ਼ਾ ਲੈਣਗੇ। ਦੋਵਾਂ ਦੇ ਪਰਿਵਾਰਾਂ ਨੇ ਦੀਕਸ਼ਾ ਮਹੂਰਤ ਲਈ ਫਰਾਰੀ ਕਾਰ ਵਿੱਚ ਸ਼ੋਭਾ ਯਾਤਰਾ ਕੱਢੀ। ਇਹ ਉਹੀ ਫਰਾਰੀ ਕਾਰ ਹੈ ਜੋ ਪਹਿਲਾਂ ਭਾਰਤੀ ਕ੍ਰਿਕੇਟਰ ਸਚਿਨ ਤੇਂਦੁਲਕਰ ਕੋਲ ਸੀ ਅਤੇ ਬਾਅਦ ਵਿੱਚ ਇਸ ਨੂੰ ਸੂਰਤ ਦੇ ਬਿਲਡਰ ਨੇ ਖਰੀਦ ਲਿਆ ਸੀ।


ਦੱਸ ਦੇਈਏ ਇਸ ਤੋਂ ਪਹਿਲਾਂ ਵੀ ਸੂਰਤ ਦੇ ਹੀ ਇੱਕ ਹੀਰਾ ਕਾਰੋਬਾਰੀ ਦੇ 12 ਸਾਲਾ ਬੇਟੇ ਦੀ ਸ਼ੋਭਾ ਯਾਤਰਾ ਇਸੇ ਤਰ੍ਹਾਂ ਕੱਢੀ ਗਈ ਸੀ। ਉਸ ਛੋਟੇ ਸੰਨਿਆਸੀ ਦਾ ਨਾਂ ਭੱਵਯ ਸ਼ਾਹ ਸੀ। ਉਸ ਦੇ ਪਿਤਾ ਦੀਪੇਸ਼ ਸ਼ਾਹ ਸੂਰਤ ਦੇ ਇੱਕ ਵੱਡੇ ਹੀਰਾ ਕਾਰੋਬਾਰੀ ਹਨ। ਬੇਸ਼ੁਮਾਰ ਦੌਲਤ ਤੇ ਸੁੱਖ ਸਹੂਲਤਾਂ ਦੀ ਕੋਈ ਘਾਟ ਨਹੀਂ ਪਰ ਇਸ ਦੇ ਬਾਵਜੂਦ 12-ਸਾਲਾ ਭੱਵਯ ਸੰਨਿਆਸ ਦੇ ਰਾਹ 'ਤੇ ਚੱ ਪਿਆ। ਉਸ ਨੂੰ ਖੇਡਾਂ ਤੇ ਖਿਡੌਣਿਆਂ ਦੀ ਉਮਰ ਵਿੱਚ ਅਧਿਆਤਮ ਚੰਗਾ ਲੱਗਣ ਲੱਗਾ ਹੈ।


ਇਨ੍ਹਾਂ ਦੋਵਾਂ ਤੋਂ ਪਹਿਲਾਂ ਇਸੇ ਸਾਲ 23 ਜੁਲਾਈ ਨੂੰ ਸੂਰਤ ਦੀ ਸੂਤਤੀ ਸ਼ਾਹ ਨੇ ਵੀ ਇਸੇ ਤਰ੍ਹਾਂ ਆਪਣੀ ਸ਼ੋਭਾ ਯਾਤਰਾ ਕੱਢੀ ਸੀ। ਉਸ ਨੇ ਜੈਨ ਪਰੰਪਰਾ ਤਹਿਤ ਸੰਨਿਆਸ ਲਿਆ ਸੀ।