ਨਵੀਂ ਦਿੱਲੀ: ਕੇਰਲਾ, ਮਹਾਰਾਸ਼ਟ ਅਤੇ ਕਰਨਾਟਕ ਸਣੇ ਕਈ ਸੂਬੇ ਭਿਆਨਕ ਹੜ੍ਹ ਦੀ ਚਪੇਟ ‘ਚ ਹਨ। ਕਰੀਬ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਖਾਂ ਲੋਕਾਂ ਨੂੰ ਘਰ ਛੱਡ ਸੁਰੱਖਿਅਤ ਥਾਂਵਾਂ ‘ਤੇ ਜਾਣਾ ਪਿਆ। ਭਾਰਤੀ ਮੌਸਮ ਵਿਭਾਗ ਮੁਤਾਬਕ ਕੇਰਲ, ਮਹਾਰਾਸ਼ਟਰ, ਗੋਆ, ਮੱਧ ਪ੍ਰਦੇਸ਼, ਕਰਨਾਕਟ ਅਤੇ ਰਾਜਸਥਾਨ ‘ਚ ਅਗਲੇ 24 ਘੰਟੇ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ।

ਕੇਰਲਾ ਇੱਕ ਵਾਰ ਫੇਰ ਤੋਂ ਹੜ੍ਹ ਦੀ ਲਪੇਟ ‘ਚ ਹੈ। ਹੁਣ ਤਕ ਸੂਬੇ ‘ਚ ਹੜ੍ਹ ਨਾਲ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਵਾਈਨਾਡ ਅਤੇ ਮਲੱਪੁਰਮ ‘ਚ ਲੈਂਡਸਲਾਈਡਿੰਗ ਕਰਕੇ ਮਲਬੇ ‘ਚ ਘੱਟੋ ਘੱਟ 40 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।



ਸੂਬੇ ‘ਚ ਰੇਲ, ਸੜਕੀ ਅਤੇ ਹਵਾਈ ਆਵਾਜਾਈ ਬੰਦ ਹੈ। ਕਰੀਬ 60 ਫੀਸਦ ਹਿੱਸੇ ਪਾਣੀ ਭਰਣ ਨਾਲ 11 ਅਗਸਤ ਤਕ ਬੰਦ ਹਨ। ਸੂਬੇ ਦੇ 14 ਜ਼ਿਲ੍ਹਿਆਂ ਚੋਂ ਨੌ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਭਰ ਦੇ 738 ਰਾਹਤ ਕੈਂਪਾਂ ‘ਚ 64 ਹਜ਼ਾਰ ਲੋਕਾਂ ਨੂੰ ਰੱਖਿਆ ਗਿਆ ਹੈ।

ਮਹਾਰਾਸ਼ਟਰ ਦੇ ਪੰਜ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ ਜਿੱਥੇ ਦੋ ਲੱਖ 85 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਕੱਢ ਲਿਆ ਗਿਆ ਹੈ। ਇਨ੍ਹਾਂ ‘ਚ ਹੜ੍ਹ ਨਾਲ ਬੂਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹੇ ਕੋਹਲਾਪੁਰ ਅਤੇ ਸਾਂਗਲੀ ਵੀ ਹਨ। ਹੜ੍ਹ ਨਾਲ ਸੂਬੇ ‘ਚ ਹੁਣ ਤਕ 144 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ‘ਚ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਸ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉੱਧਰ ਸੂਬੇ ‘ਚ ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਧਾਇਕ ਸੂਬੇ ‘ਚ ਰਾਹਤ ਕਾਰਜਾਂ ਲਈ ਇੱਕ ਮਹੀਨੇ ਦੀ ਆਪਣੀ ਤਨਖ਼ਾਹ ਦਾਨ ਦੇਣਗੇ।



ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਬਾਰਸ਼ ਕਰਕੇ ਹੋਈ ਘਟਨਾਵਾਂ ‘ਚ 12 ਲੋਕਾਂ ਦੀ ਮੌਤ ਹੋਈ ਹੈ। ਜੇਡੀਐਸ ਸੁਪਰੀਮੋ ਐਚਡੀ ਦੇਵਗੌੜਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਕਰਨਾਟਕ ‘ਚ ਹੜ੍ਹ ਨੂੰ ਕੌਮੀ ਆਫਤ ਐਲਾਨਿਆ ਜਾਵੇ।

ਗ੍ਰਹਿ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹੜ੍ਹ ਪ੍ਰਭਾਵਿੱਤ ਚਾਰ ਸੂਬਿਆਂ ‘ਚ ਰਾਹਤ ਕਾਰਜ ਅਤੇ ਬਚਾਅ ਕਾਰਜਾਂ ਦੇ ਲਈ ਐਨਡੀਆਰਐਫ ਦੀ ਕਰੀਬ 83 ਟੀਮਾਂ ਭੇਜੀਆਂ ਗਈਆਂ ਹਨ। ਟੀਮ ਦੇ ਡਾਇਰੈਕਟਰ ਨੇ ਕਿਹਾ ਕਿ ਟੀਮਾਂ ਜ਼ਰੂਰੀ ਸਮਾਨ ਦੇ ਨਾਲ ਸੂਬਿਆਂ ‘ਚ ਰਾਹਤ ਕਾਰਜਾਂ ‘ਤੇ ਲੱਗੀਆਂ ਹੋਇਆਂ ਹਨ। ਬਿਆਨ ਮੁਤਾਬਕ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਲਗਾਤਾਰ ਹਾਲਾਤ ‘ਤੇ ਨਜ਼ਰ ਬਣਾਏ ਹੋਏ ਹਨ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਜ਼ਰੂਰੀ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ।